ਅੱਪਡੇਟ ਵੇਰਵਾ

2348-1.jpg
ਦੁਆਰਾ ਪੋਸਟ ਕੀਤਾ Apnikheti
2018-03-23 04:28:17

ਜਾਣੋ ਕੀ ਹੈ ਗਾਵਾਂ ਵਿਚ ਖੁਸ਼ਕ ਕਾਲ ਜਾਂ ਡ੍ਰਾਈ ਪੀਰੀਅਡ?ਭਾਗ -1

 ਦੁੱਧ ਦੇਣ ਦੀ ਅਵਸਥਾ ਤੋਂ ਬਾਅਦ ਗਾਵਾਂ ਨੂੰ ਖੁਸ਼ਕ ਕਾਲ ਭਾਵ ਡ੍ਰਾਈ ਪੀਰੀਅਡ, ਜਿਸਨੂੰ ਸੋਕਾ ਵੀ ਕਹਿੰਦੇ ਹਨ, 'ਚੋਂ ਗੁਜ਼ਰਨਾ ਪੈਂਦਾ ਹੈ, ਜਦੋਂ ਗਰਭ ਅਵਸਥਾ ਕਾਰਨ ਦੁੱਧ ਦੀ ਪੈਦਾਵਾਰ ਘੱਟ ਹੋਣ ਲੱਗਦੀ ਹੈ।

• ਗਾਂ ਸੂਣ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਹੀ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਕੁੱਝ ਪਸ਼ੂ ਤਾਂ ਸੂਣ ਤੋਂ 2-3 ਮਹੀਨੇ ਪਹਿਲਾਂ ਹੀ ਬਹੁਤ ਘੱਟ ਦੁੱਧ ਦੇਣ ਲੱਗਦੇ ਹਨ।

• ਦੁੱਧ ਨਾ ਦੇਣਾ ਵੀ ਇੱਕ ਵਧੀਆ ਲੱਛਣ ਹੈ, ਕਿਉਂਕਿ ਦੁੱਧ ਨਾ ਦੇਣ ਨਾਲ ਦੁੱਧ ਵਾਲੀਆਂ ਕੋਸ਼ਿਕਾਵਾਂ ਨੂੰ ਆਰਾਮ ਮਿਲਦਾ ਹੈ, ਜਿਨ੍ਹਾਂ ਕੋਸ਼ਿਕਾਵਾਂ ਨੂੰ ਮੁਰੰਮਤ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਇਸ ਕਿਰਿਆ ਲਈ ਕੁੱਝ ਸਮਾਂ ਮਿਲ ਜਾਂਦਾ ਹੈ।

• ਪਿਛਲੇ ਦੁੱਧ ਦੇਣ ਵਾਲੇ ਕਾਲ ਵਿੱਚ ਨਸ਼ਟ ਹੋਈਆਂ ਦੁੱਧ ਵਾਲੀਆਂ ਕੋਸ਼ਿਕਾਵਾਂ ਦੀ ਜਗ੍ਹਾ 'ਤੇ ਨਵੀਆਂ ਕੋਸ਼ਿਕਾਵਾਂ ਆਉਣ ਲੱਗਦੀਆਂ ਹਨ ਤਾਂ ਕਿ ਅਗਲੇ ਸੂਏ ਵਿੱਚ ਦੁੱਧ ਦਾ ਉਤਪਾਦਨ ਵੱਧ ਸਕੇ।

• ਜੇਕਰ ਗਾਵਾਂ ਨੂੰ ਖੁਸ਼ਕ ਜਾਂ ਡ੍ਰਾਈ ਨਾ ਕਰੀਏ ਤਾਂ ਦੁੱਧ ਵਾਲੀਆਂ ਕੋਸ਼ਿਕਾਵਾਂ ਨਸ਼ਟ ਹੁੰਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਨੂੰ ਤੰਦਰੁਸਤ ਹੋਣ ਦਾ ਸਮਾਂ ਨਹੀਂ ਮਿਲਦਾ। ਸਿੱਟੇ ਵਜੋਂ ਬਹੁਤ ਘੱਟ ਸੰਖਿਆ ਵਿੱਚ ਹੀ ਦੁੱਧ ਵਾਲੀਆਂ ਕੋਸ਼ਿਕਾਵਾਂ ਦੁੱਧ ਬਣਾਉਣ ਵਿੱਚ ਸਮਰੱਥ ਹੁੰਦੀਆਂ ਹਨ।

• ਰਿਸਰਚ ਤੋਂ ਇਹ ਸਾਬਿਤ ਹੋਇਆ ਹੈ ਕਿ ਜੋ ਗਾਵਾਂ ਸੂਣ ਤੋਂ 2 ਮਹੀਨੇ ਪਹਿਲਾਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ, ਉਹ ਅਗਲੇ ਸੂਏ ਵਿੱਚ 125 ਲੀਟਰ ਵੱਧ ਦੁੱਧ ਦਿੰਦੀਆਂ ਹਨ।

ਅੱਜ ਤੁਸੀਂ ਜਾਣਿਆ ਗਾਵਾਂ ਦੇ ਡ੍ਰਾਈ ਪੀਰੀਅਡ ਭਾਵ ਖੁਸ਼ਕ ਕਾਲ ਬਾਰੇ। ਅਗਲੇ ਭਾਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਵਾਂ ਨੂੰ ਡ੍ਰਾਈ ਕਿਵੇਂ ਕੀਤਾ ਜਾ ਸਕਦਾ ਹੈ? ਜਾਣਨ ਲਈ ਜੁੜੇ ਰਹੋ ਆਪਣੀ ਖੇਤੀ ਨਾਲ!