ਅਖਰੋਟ ਵਿੱਚ ਓਮੇਗਾ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਖਰੋਟ ਦਾ ਤੇਲ ਵੀ ਬਣਾਇਆ ਜਾਂਦਾ ਹੈ ਅਤੇ ਇਸ ਦੇ ਤੇਲ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਐਂਟੀਆਕਸੀਡੈਟ ਹੁੰਦੇ ਹਨ ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਅਖਰੋਟ ਦੇ ਰੁੱਖ ਬਹੁਤ ਸੁੰਦਰ ਅਤੇ ਸੁਗੰਧਿਤ ਹੁੰਦੇ ਹਨ ਅਤੇ ਵੱਖ-ਵੱਖ ਜਗ੍ਹਾ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ।
ਜੰਗਲੀ ਅਖਰੋਟ: ਜੰਗਲੀ ਅਖਰੋਟ 30-40 ਮੀਟਰ ਤੱਕ ਉੱਚੇ ਅਤੇ ਆਪਣੇ ਆਪ ਉੱਗਣ ਵਾਲੇ ਹੁੰਦੇ ਹਨ ਅਤੇ ਇਸ ਦੇ ਫਲ ਦਾ ਛਿਲਕਾ ਮੋਟਾ ਹੁੰਦਾ ਹੈ।
ਕਾਗਜੀ ਅਖਰੋਟ: ਕਾਗਜੀ ਅਖਰੋਟ 15-25 ਮੀਟਰ ਤੱਕ ਉੱਚੇ ਹੁੰਦੇ ਹਨ ਅਤੇ ਇਸ ਦੀ ਗਿਰੀ ਸੁਆਦ ਹੁੰਦੀ ਹੈ ਅਤੇ ਇਸ ਦੇ ਫਲ ਦਾ ਛਿਲਕਾ ਪਤਲਾ ਹੁੰਦਾ ਹੈ।
ਅਖਰੋਟ ਨੂੰ ਕੋਈ ਗਰਮ ਕਹਿੰਦਾ ਹੈ ਅਤੇ ਕਿਸੇ ਨੂੰ ਵਹਿਮ ਰਹਿੰਦਾ ਹੈ ਕਿ ਇਹ ਰੇਸ਼ਾ, ਖੰਘ ਜਾਂ ਗਲਾ ਖਰਾਬ ਕਰ ਸਕਦਾ ਹੈ। ਇਹ ਕਿਸੇ ਨੂੰ ਤੋੜਨਾ ਔਖਾ ਲੱਗਦਾ ਹੈ। ਜਦਕਿ ਇਹ ਸਰਦੀ ਵਿੱਚ ਹੋਣ ਵਾਲਾ ਅਜਿਹਾ ਮੇਵਾ ਹੈ ਜੋ ਤੁਸੀਂ ਸਾਰਾ ਸਾਲ ਖਾ ਸਕਦੇ ਹੋ। ਪ੍ਰਾਚੀਨ ਕਾਲ ਤੋਂ ਹੀ ਅਖਰੋਟ ਨਾਲ ਸਰੀਰ ਨੂੰ ਸਿਹਤ ਸੰਬੰਧੀ ਲਾਭ ਮਿਲਦੇ ਹਨ। ਅਖਰੋਟ ਦਾ ਖੋਲ ਬਹੁਤ ਵਧੀਆ ਹੁੰਦਾ ਹੈ ਜੋ ਅਖਰੋਟ ਨੂੰ ਵਿੱਚੋਂ ਸੁਰੱਖਿਅਤ ਰੱਖਦਾ ਹੈ ਤਾਂ ਜੋ ਇਹ ਲੰਬੇ ਸਮੇਂ ਤੱਕ ਤਾਜ਼ਾ ਰਹਿ ਸਕੇ। ਅਖਰੋਟ ਵਿੱਚ ਕਈ ਤਰ੍ਹਾਂ ਦੇ ਅਜਿਹੇ ਗੁਣ ਹੁੰਦੇ ਹਨ ਜਿਹੜੇ ਚਮੜੀ, ਵਾਲਾਂ ਅਤੇ ਦਿਲ ਦੇ ਲਈ ਲਾਭਕਾਰੀ ਹੁੰਦੇ ਹਨ।
1. ਇਹ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
2. ਅਖਰੋਟ ਦੇ ਤੇਲ ਦਾ ਫੰਬਾ ਪ੍ਰਭਾਵਿਤ ਜਗ੍ਹਾ 'ਤੇ ਲਗਾਉਣ ਨਾਲ ਬਵਾਸੀਰ ਬਹੁਤ ਜਲਦੀ ਠੀਕ ਹੋ ਜਾਂਦੀ ਹੈ।
3. ਅਖਰੋਟ ਦੇ ਕਾੜ੍ਹੇ ਨਾਲ ਜਖਮਾਂ ਨੂੰ ਧੋਣ ਨਾਲ ਜਲਦੀ ਠੀਕ ਹੋ ਜਾਂਦੇ ਹਨ।
4. ਅਖਰੋਟ ਦੇ ਛਿਲਕਿਆਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਕਬਜ ਦੂਰ ਹੁੰਦੀ ਹੈ।
5. ਇਸ ਦਾ ਤੇਲ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ।
6. ਇਸ ਦੇ ਤੇਲ ਨਾਲ ਵਾਲ ਝੜਦੇ ਨਹੀਂ ਅਤੇ ਲੰਬੇ ਹੁੰਦੇ ਹਨ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store