ਅੱਪਡੇਟ ਵੇਰਵਾ

5388-gladiolus.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-11-25 16:59:26

ਗਲੈਡੀਓਲਸ ਫੁੱਲ ਦੀ ਨਵੀਂ ਕਿਸਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਇਸ ਸਾਲ ਗਲੈਡੀਓਲਸ ਦੀ ਨਵੀਂ ਕਿਸਮ 'ਪੰਜਾਬ ਗਲੈਡ-3' ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ, ਜਿਸਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਇਸ ਕਿਸਮ ਦੇ ਫੁੱਲਾਂ ਦੀਆਂ ਡੰਡੀਆਂ ਕੱਟਕੇ ਸਜਾਵਟੀ ਪੱਖ ਤੋਂ ਵਰਤਣ ਲਈ ਢੁੱਕਵੀਆਂ ਹਨ।
  • ਇਹ ਕਿਸਮ 105 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।
  • ਇਸਦੇ ਫੁੱਲਾਂ ਦਾ ਰੰਗ ਗੂੜ੍ਹਾ-ਪੀਲਾ, ਡੰਡੀਆਂ ਭਰਵੀਆਂ ਅਤੇ ਲੰਬੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕੱਟਣ ਤੋਂ ਬਾਅਦ 17 ਦਿਨਾਂ ਤੱਕ ਸਜਾਵਟ ਲਈ ਵਰਤਿਆ ਜਾ ਸਕਦਾ ਹੈ।
  • ਹਰ ਪੌਦਾ ਲਗਭਗ 1 ਗੰਢਾ ਅਤੇ 22 ਛੋਟੀਆਂ ਗੰਢੀਆਂ ਪੈਦਾ ਕਰਦਾ ਹੈ।
  • ਇਹ ਕਿਸਮ ਔਸਤਨ 66000 ਫੁੱਲ ਡੰਡੀਆਂ ਅਤੇ 70500 ਪ੍ਰਤੀ ਏਕੜ ਗੰਢੇ ਪੈਦਾ ਕਰਦੀ ਹੈ।