ਵਧੇਰੇ ਦੁੱਧ ਉਤਪਾਦਨ ਲਈ ਜ਼ਰੂਰੀ ਹੈ ਕਿ ਪਸ਼ੂਆਂ ਦੀ ਸਿਹਤ ਚੰਗੀ ਰਹੇ ਅਤੇ ਉਨ੍ਹਾਂ ਨੂੰ ਗਰਭ-ਕਾਲ ਵੇਲੇ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ। ਜੇਕਰ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਜਾਂ ਜਨਮ ਦੇਣ ਤੋਂ ਬਾਅਦ ਪਸ਼ੂ ਦੀ ਦੇਖਭਾਲ ਵਿੱਚ ਥੋੜੀ ਜਿਹੀ ਵੀ ਕਮੀ ਆਵੇ ਜਾਂ ਲਾਪਰਵਾਹੀ ਵਰਤੀ ਜਾਵੇ, ਤਾਂ ਉਸਦਾ ਬੱਚੇ ਅਤੇ ਦੁੱਧ ਉਤਪਾਦਨ 'ਤੇ ਬੁਰਾ ਅਸਰ ਪੈਂਦਾ ਹੈ।
• ਇਨ੍ਹਾਂ ਦਿਨਾਂ ਵਿੱਚ ਭੋਜਨ ਅਜਿਹਾ ਦਿਓ, ਜੋ ਹਲਕਾ ਅਤੇ ਜਲਦੀ ਪਚਣ ਵਾਲਾ ਹੋਵੇ। ਭੋਜਨ ਦੀ ਮਾਤਰਾ ਇੱਕ-ਦਮ ਨਾ ਵਧਾਓ। ਸੂਣ ਦੇ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੀ ਪਸ਼ੂ ਨੂੰ ਸੰਤੁਲਿਤ ਆਹਾਰ ਦੇਣਾ ਸ਼ੁਰੂ ਕਰ ਦਿਓ, ਜਿਸ ਨਾਲ ਮਾਤਾ ਅਤੇ ਬੱਚੇ ਦੋਨਾਂ ਨੂੰ ਉੱਚਿਤ ਮਾਤਰਾ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਮਿਲਦੇ ਰਹਿਣ।
• ਪਸ਼ੂਆਂ ਦੀ ਰਹਿਣ ਦੀ ਜਗ੍ਹਾ ਅਜਿਹੀ ਹੋਣੀ ਚਾਹੀਦੀ ਹੈ, ਜਿੱਥੇ ਤਾਜ਼ੀ ਹਵਾ ਹਰ ਸਮੇਂ ਮਿਲਦੀ ਰਹੇ। ਪਸ਼ੂਆਂ ਦੇ ਆਵਾਸ ਸਥਾਨ 'ਚ ਸਫਾਈ ਅਤੇ ਰੌਸ਼ਨੀ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ।
• ਗਾਂ ਜਾਂ ਮੱਝ ਨੂੰ ਤੁਰਦੇ ਸਮੇਂ ਜ਼ਿਆਦਾ ਤੇਜ਼ ਨਾ ਚੱਲਣ ਦਿਓ ਅਤੇ ਨਾ ਹੀ ਦੌੜਾਓ। ਸਰੀਰ 'ਤੇ ਭਾਰੀ ਸੱਟ ਲੱਗਣ 'ਤੇ ਤੁਰੰਤ ਹੀ ਨੇੜੇ ਦੇ ਹਸਪਤਾਲ ਵਿੱਚ ਦਿਖਾਓ।
ਇਸ ਭਾਗ ਵਿੱਚ ਤੁਸੀਂ ਜਾਣਿਆ ਕਿ ਗਰਭ-ਕਾਲ ਤੋਂ ਪਹਿਲਾਂ ਪਸ਼ੂਆਂ ਦੀ ਦੇਖਭਾਲ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਅਗਲੇ ਭਾਗ ਵਿੱਚ ਦੱਸਾਂਗੇ ਕਿ ਗਰਭ-ਕਾਲ ਦੇ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store