ਅੱਪਡੇਟ ਵੇਰਵਾ

3797-fake_agricultural_material.jpeg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤੰਦਰੁਸਤ ਪੰਜਾਬ ਮਿਸ਼ਨ, ਪੰਜਾਬ ਸਰਕਾਰ
2019-07-18 11:54:17

ਖੇਤੀ ਸੰਬੰਧੀ ਗੈਰ ਮਿਆਰੀ / ਨਕਲੀ / ਮਿਲਾਵਟੀ ਦਵਾਈਆਂ, ਬੀਜਾਂ ਅਤੇ ਖਾਦਾਂ ਦੀ ਵਿਕਰੀ ਦੀ ਸੂਚਨਾ ਦੇਣ ਬਾਰੇ

ਪੰਜਾਬ ਵਿੱਚ ਲਗਭੱਗ 11000 ਖੇਤੀ ਸਮੱਗਰੀ (ਬੀਜਾਂ, ਖਾਦਾਂ ਅਤੇ ਖੇਤੀ ਦਵਾਈਆਂ) ਦੀ ਵਿਕਰੀ ਕਰਨ ਵਾਲੇ ਡੀਲਰ ਕੰਮ ਕਰ ਰਹੇ ਹਨ। ਪਰ ਕੁੱਝ ਮਾੜੇ ਅਨਸਰ ਗੈਰ ਮਿਆਰੀ/ਮਿਲਾਵਟੀ/ ਨਕਲੀ ਖੇਤੀ ਸਮੱਗਰੀ ਵੇਚਣ ਵਿੱਚ ਲੱਗੇ ਹੋ ਸਕਦੇ ਹਨ, ਅਜਿਹੇ ਅਨਸਰਾਂ ਵਿਰੁੱਧ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।

ਪੰਜਾਬ ਸਰਕਾਰ, ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ।

ਇਸ ਕੰਮ ਵਿੱਚ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਲਈ ਸਾਰੇ ਕਿਸਾਨ ਵੀਰਾਂ/ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਨੂੰ ਵੀ ਗੈਰ ਮਿਆਰੀ/ਮਿਲਾਵਟੀ/ਨਕਲੀ ਜਾਂ ਬਿਨਾਂ ਲਾਇਸੈਂਸ ਤੋਂ ਖੇਤੀ ਸਮੱਗਰੀ ਦੀ ਵਿਕਰੀ ਬਾਰੇ ਪਤਾ ਲੱਗਦਾ ਹੈ ਤਾਂ ਇਸਦੀ ਸੂਚਨਾ ਮੋਬਾਈਲ ਨੰ. 8437312288 ਜਾਂ ਈ-ਮੇਲ qccpunjab2019@gmail.com ਰਾਹੀ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਸੁਤੰਤਰ ਕੁਮਾਰ ਐਰੀ

ਡਾਇਰੈਕਟਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,

ਪੰਜਾਬ ਸਰਕਾਰ

ਕਾਹਨ ਸਿੰਘ ਪੰਨੂੰ, ਆਈ.ਏ.ਐੱਸ.

ਮਿਸ਼ਨ ਡਾਇਰੈਕਟਰ

ਤੰਦਰੁਸਤ ਪੰਜਾਬ ਮਿਸ਼ਨ

ਪੰਜਾਬ ਸਰਕਾਰ