ਅੱਪਡੇਟ ਵੇਰਵਾ

6458-rotavator.jpg
ਦੁਆਰਾ ਪੋਸਟ ਕੀਤਾ ਰੋਜ਼ਾਨਾ ਸਪੋਕੇਸਮੈਨ
2019-06-27 09:40:51

ਖੇਤੀਬਾੜੀ ਮਸ਼ੀਨਾਂ ‘ਤੇ ਮਿਲ ਰਹੀ ਹੈ 50 ਫ਼ੀਸਦੀ ਤੱਕ ਸਬਸਿਡੀ

ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨੀਕਰਨ ਦੇ ਉਪ ਮਿਸ਼ਨ ਸਮੈਮ ਸਕੀਮ ਦੇ ਤਹਿਤ ਮਸ਼ੀਨਾਂ/ਸੰਦ ਲਈ 50 ਫ਼ੀਸਦੀ ਸਬਸਿਡੀ ਤੇ ਮੁਹਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸਦੇ ਇਲਾਵਾ ਵਿਸ਼ੇਸ਼ ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਸਕੀਮ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਇਹ ਸਬਸਿਡੀ ਸਰਕਾਰ ਦੁਆਰਾ ਸਮੈਮ ਅਤੇ ਆਰ ਕੇ ਵੀ ਆਈ (ਟੈਕਨੋਲਾਜੀ ਫਾਰ ਕਰਾਪ ਰੈਜਿਡਿਊ ਮੈਨੇਜਮੇਂਟ) ਸਕੀਮ ਦੇ ਤਹਿਤ ਦਿੱਤੀ ਜਾ ਰਹੀ ਹੈ।

ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਉੱਤੇ ਸੁਪਰ ਐਸਐਮਐਸ ਕੰਬਾਇਨਾਂ ਉੱਤੇ ਲਗਾਉਣ ਦੇ ਲਈ, ਹੈਪੀ ਸੀਡਰ, ਪੈਡੀ ਸਟਰਾ, ਪੈਡੀ ਮਲਚਰ, ਪਲਟਣ ਵਾਲੇ ਹੱਲ, ਰੋਟਰੀ ਸਲੈਸ਼ਰ, ਰੋਟਾਵੇਟਰ, ਟਰੈਕਟਰ ਬੂਮ ਸਪ੍ਰੇਅਰ, ਇਲੈਕਟ੍ਰਿਕ ਸਪ੍ਰੇਅਰ, ਝੋਨਾ ਲਗਾਉਣ ਵਾਲੀ ਮਸ਼ੀਨ, ਸ਼ੁਗਰਕੇਨ ਪਲਾਂਟਰ ਜੀਰੋ ਟਿਲ ਡਰਿੱਲ ਮਸ਼ੀਨ ਸਮੇਤ ਹੋਰ ਕਈ ਆਧੁਨਿਕ ਖੇਤੀ ਯੰਤਰ ਦਿੱਤੇ ਜਾ ਰਹੇ ਹਨ। ਇਹ ਦਰਖਾਸਤਾਂ ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀਆਂ ਜਾਂ ਜਿਲ੍ਹਾ ਅਧਿਕਾਰੀਆਂ ਨੂੰ ਸਾਡੇ ਕਾਗਜ਼ ਤੇ ਦਰਖ਼ਾਸਤ ਲਿਖ ਕੇ ਦਿੱਤੀਆਂ ਜਾ ਸਕਦੀਆਂ ਹਨ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨ/ਕਿਸਾਨ ਗਰੁੱਪ /ਸਹਿਕਾਰੀ ਸਭਾਵਾਂ ਤੋਂ ਆਈਆਂ ਅਰਜ਼ੀਆਂ ਦੇ ਅਧਾਰ ਤੇ ਭਾਰਤ ਸਰਕਾਰ ਵਲੋਂ ਰਜਿਸਟਰ ਕੀਤਾ ਜਾਵੇਗਾ ਖੇਤੀਬਾੜੀ ਵਿਭਾਗ ਵਲੋਂ ਲਾਭਕਾਰੀਆਂ ਤੋਂ ਜ਼ਮੀਨ ਦੇ ਕਾਗਜ਼ ਤੇ ਪਹਿਚਾਣ ਪੱਤਰ ਦੀ ਮੰਗ ਕੀਤੀ ਜਾਵੇਗੀ। ਜੋ ਕਿਸਾਨ ਗਰੁੱਪ ਇਹ ਮਸ਼ੀਨਰੀ ਜਾਂ ਕਸਟਮ ਹਾਇਰਿੰਗ ਸੇਂਟਰ, ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਦੇ ਚਾਹਵਾਨ ਹਨ ਤਾ ਉਹ ਆਪਣੀ ਅਰਜੀ ਫ਼ਾਰਮ ਨਾਲ ਜ਼ਮੀਨ ਦੀ ਫਰਦ, ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਟਰੈਕਟਰ ਦੀ ਆਰ.ਸੀ ਦੀ ਕਾਪੀ ਆਦਿ ਸਬੰਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ।