ਅੱਪਡੇਟ ਵੇਰਵਾ

4433-machinary.jpeg
ਦੁਆਰਾ ਪੋਸਟ ਕੀਤਾ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
2019-12-18 14:40:26

ਖੇਤੀਬਾੜੀ ਮਸ਼ੀਨਾਂ ਅਤੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਬਿਨੈ-ਪੱਤਰਾਂ ਦੀ ਮੰਗ ਦੀ ਮਿਤੀ ਵਿੱਚ ਵਾਧਾ

ਸਬਮਿਸ਼ਨ ਆੱਨ ਐਗਰੀਕਲਚਰ ਮੈਕਨਾਇਜੇਸ਼ਨ (ਸਮੈਮ) 2019-20 ਅਧੀਨ ਬਿਨੈ-ਪੱਤਰਾਂ ਦੀ ਮੰਗ ਦੀ ਮਿਤੀ ਵਿੱਚ ਵਾਧਾ ਕਰਨ ਸੰਬੰਧੀ 

  • ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਬੇਲਰ (ਰਾਊਂਡ/ਰੈਕਟੂੰਗਲਰ/ਸਕੇਅਰ) ਰੇਕ (ਵ੍ਹੀਲ ਵਾਲੀ/ਗਾਇਰੋ) ਰੋਟੋਕਲਟੀਵੇਟਰ/ਰੋਟੋਪਲਡਰ/ਪਾਵਰਹੈਰੋ, ਕਾਰਪ ਰੀਪਰ ਕਮ ਬਾਇਡਰ ਅਤੇ ਰੇਜ਼ਡ ਬੈੱਡ ਇਨਕਲਾਈਡ) ਪਲੇਟ ਪਲਾਂਟਰ (ਮੱਕੀ/ਨਰਮਾ) ਨਿਊਮੈਟਿਕ ਪਲਾਂਟਰ, ਪਟੈਟੋ ਡਿੱਗਰ, ਝੋਨੇ ਦੀ ਪਨੀਰੀ ਦੀ ਮਸ਼ੀਨੀ ਲੁਆਈ ਲਈ ਪੈਡੀ ਟਰਾਂਸਪਲਾਂਟਰ (ਵਾਕ ਬਿਹਾਈਂਡ, ਸੈਲਫ਼ ਚਾਲਕ 6/8 ਲਾਈਨਾਂ ਵਾਲੀ, ਝੋਨੇ ਦੀ ਪਨੀਰੀ ਬੀਜਣ ਵਾਲੀ ਮਸ਼ੀਨ, ਡੀ.ਐੱਸ.ਆਰ ਵਿਦ ਸਪਰੇ ਅਟੈਚਮੈਂਟ (ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ), ਨਿਊਮੈਟਿਕ ਵੈਜੀਟੇਬਲ ਸੀਡਰ, ਮੱਕੀ ਥਰੈਸ਼ਰ, ਮੱਕੀ ਸ਼ੈਲਰ, ਮੱਕੀ ਡਰਾਇਰ, ਪਾਵਰ ਵੀਡਰ, ਟਰੈਕਟਰ ਵਾਲਾ ਵੀਡਰ ਅਤੇ ਸਪਰੇ ਪੰਪ (ਨੈਪਸ਼ੈਕ ਇੰਜਣ ਵਾਲੇ ਟਰੈਕਟਰ ਵਾਲੇ, ਬੂਮ ਸਪਰੇਅਰ ਅਤੇ ਟਰੈਕਟਰ ਵਾਲੇ ਏਅਰ ਕੋਰੀਅਰ/ਅਸੀਸਟੇਡ ਇਲੈਕਟ੍ਰੋਸਟੈਟਿਕ, ਮਿਸਟ ਬਲੌਰ ਕਮ ਡਸਟਰ ਸਮੈਮ ਸਕੀਮ 2018-19 ਦੀਆਂ ਰਿਵਾਈਜ਼ ਗਾਈਡਲਾਈਨ ਦੇ ਅਧਾਰ 'ਤੇ ਮੁਹੱਈਆ ਕਰਵਾਉਣ ਲਈ ਕਿਸਾਨਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 
  • ਇਸ ਤੋਂ ਇਲਾਵਾ ਫੋਡਰ ਚੌਪਰ ਕਮ ਲੋਡਰ, ਫੋਰੇਜ ਰੀਪਰ, ਵਰਟੀਕਲ ਕਨਵੇਰ ਰੀਪਰ, ਸ਼ੂਗਰਕੇਨ ਕਟਰ ਪਲਾਂਟਰ, ਸਿੰਗਲ ਰੋਅ ਫੋਡਰ ਹਾਰਵੈਸਟਰ/ਮੱਕੀ ਤੇ ਹੋਰ ਫ਼ਸਲਾਂ ਦੇ ਸਾਈਲੇਜ, (ਆਚਾਰ) ਲਈ ਮੋਬਾਈਲ ਸ਼ਰੈਡਰ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
  • ਇਸ ਤੋਂ ਇਲਾਵਾ 10 ਲੱਖ, 25 ਲੱਖ, 40 ਲੱਖ ਰੁਪਏ ਦੀ ਲਾਗਤ ਵਾਲੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਝੋਨੇ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਸਾਂਭਣ ਵਾਲੀਆਂ ਮਸ਼ੀਨਾਂ ਲੇਜ਼ਰ ਲੈਵਲਰ ਅਤੇ ਹੋਰ ਸੁਧਰੀਆਂ ਮਸ਼ੀਨਾਂ ਜੋ ਉੱਪਰ ਦੱਸੀਆਂ ਗਈਆਂ ਹਨ ਸ਼ਾਮਲ ਹੋਣ। ਇਸ ਤੋਂ ਇਲਾਵਾ 100 ਲੱਖ ਲਾਗਤ ਵਾਲੇ ਹਾਈਟੈੱਕ ਕਸਟਮ ਹਾਇਰਿੰਗ ਸੈਂਟਰ, ਸ਼ੂਗਰ ਕੇਨ ਹਾਰਵੈਸਟ ਸਥਾਪਿਤ ਕਰਨ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਬਾਬਤ ਅਰਜ਼ੀ ਪੱਤਰ ਦੇ ਨਾਲ ਸੰਬੰਧਿਤ ਸ਼ੂਗਰ ਮਿੱਲ ਦੇ ਨਾਲ ਹੋਇਆ ਇਕਰਾਰਨਾਮਾ ਨਾਲ ਨੱਥੀ ਕੀਤਾ ਜਾਵੇ।
  • ਸਬਸਿਡੀ ਦੀਆਂ ਦਰਾਂ ਅਨੁਸੂਚਿਤ ਜਾਤੀ/ਛੋਟੇ/ਸੀਮਾਂਤ ਕਿਸਾਨ/ਕਿਸਾਨ ਬੀਬੀਆਂ ਲਈ 50 ਫੀਸਦੀ ਦਰ ਤੋਂ ਅਤੇ ਵੱਧ ਤੋਂ ਵੱਧ  ਨਿਰਧਾਰਿਤ ਕੀਤੀ ਗਈ ਪ੍ਰਤੀ ਮਸ਼ੀਨ ਸਬਸਿਡੀ ਵਿੱਚੋਂ ਜੋ ਘੱਟ ਹੋਵੇ ਅਤੇ ਹੋਰਨਾਂ ਕਿਸਾਨਾਂ ਲਈ 40 ਫੀਸਦੀ ਦਰ ਤੇ ਵੱਧ ਤੋਂ ਵੱਧ ਪ੍ਰਤੀ ਮਸ਼ੀਨ ਨਿਰਧਾਰਿਤ ਕੀਤੀ ਗਈ ਸਬਸਿਡੀ ਵਿੱਚੋਂ ਜੋ ਘੱਟ ਹੋਵੇ ਉਪਲੱਬਧ ਹੋਵੇਗੀ। ਫਾਰਮ ਮਸ਼ੀਨਰੀ ਬੈਂਕਾਂ ਜਿਹਨਾਂ ਵਿੱਚ 35 ਫੀਸਦੀ ਰਾਸ਼ੀ ਪਰਾਲੀ/ਹੋਰ ਫ਼ਸਲਾਂ ਦੀ ਰਹਿੰਦ-ਖੂਹੰਦ ਵਾਲੀ ਮਸ਼ੀਨਰੀ ਹੋਵੇਗੀ, ਨੂੰ ਪਹਿਲ ਦਿੱਤੀ ਜਾਵੇਗੀ।
  • ਵਿਭਾਗ ਨਾਲ ਨਾਮਜ਼ਦ ਫਰਮਾਂ ਦੀ ਸੂਚੀ ਅਤੇ ਉਹਨਾਂ ਦੀਆਂ ਕੀਮਤਾਂ ਵਿਭਾਗ ਦੀ ਵੈੱਬਸਾਈਟ www.agripb.gov.in ਤੇ ਵੇਖੀ ਜਾ ਸਕਦੀ ਹੈ। ਕਿਸਾਨ ਕੰਪਨੀ ਦੀ ਚੋਣ ਬਾਅਦ ਵਿੱਚ ਵੀ ਕਰ ਸਕਦੇ ਹਨ।
  • ਇਹਨਾਂ ਮਸ਼ੀਨਾਂ ਬਾਬਤ ਵੱਖ-ਵੱਖ ਕਿਸਾਨ ਦੀ ਸ਼੍ਰੇਣੀ ਅਨੁਸਾਰ ਅਤੇ ਮਸ਼ੀਨ ਦੀ ਕਿਸਮ ਅਨੁਸਾਰ ਬਿਨੈ-ਪੱਤਰ ਜ਼ਿਲ੍ਹਾ ਪੱਧਰ 'ਤੇ ਮੁੱਖ ਖੇਤੀਬਾੜੀ ਅਫ਼ਸਰ ਅਤੇ ਬਲਾਕ ਪੱਧਰ 'ਤੇ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਮਿਤੀ 10-01-2020 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਹ ਬਿਨੈ-ਪੱਤਰ ਭਾਰਤ ਸਰਕਾਰ ਦੇ DBT Portal IN Agriculture Mechanization (agrimachinery.nic.in) ਪੋਰਟਲ ਉੱਪਰ ਰਜਿਸਟਰ ਵੀ ਕਰਨੇ ਜ਼ਰੂਰੀ ਹੋਣਗੇ।
  • ਜ਼ਿਲ੍ਹਾ ਪੱਧਰੀ ਕਮੇਟੀਆਂ ਵੱਲੋਂ ਅਰਜ਼ੀਆਂ ਪ੍ਰਵਾਨ ਹੋਣ 'ਤੇ ਹੀ ਸਬਸਿਡੀ ਦੇਣ ਬਾਬਤ ਯੋਗ ਸਮਝਿਆ ਜਾਵੇਗਾ ।