ਅੱਪਡੇਟ ਵੇਰਵਾ

6157-sar.jpg
ਦੁਆਰਾ ਪੋਸਟ ਕੀਤਾ Apnikheti
2018-03-20 06:47:44

ਕੀ ਸਰੌ ਦੇ ਤੇਲ ਰਾਹੀ ਕੀਤਾ ਜਾ ਸਕਦਾ ਹੈ ਗੱਭਣ ਪਸ਼ੂ ਦਾ ਟੈਸਟ ?

ਅੱਜਕਲ ਪਸ਼ੂ ਪਾਲਕਾਂ ਨੂੰ ਇਹ ਸਮੱਸਿਆ ਬਹੁਤ ਹੈ ਕਿ ਟੀਕਾ ਭਰਾਉਣ ਤੋਂ ਬਾਅਦ ਪਸ਼ੂ ਰਹਿ ਗਿਆ ਕਿ ਨਹੀ ਤੇ ਕਈ ਵਾਰ ਤਾਂ ਵੈਟਨਰੀ ਡਾਕਟਰ ਵੀ ਗੱਭਣ ਪਸ਼ੂ ਨੂੰ 2-3 ਮਹੀਨਿਆਂ ਬਾਅਦ ਗੱਬਣ ਦੀ ਜਾਂਚ ਕਰਣ ਤੋਂ ਆਨਾਕਾਣੀ ਕਰਦੇ ਹਨ । ਸੋਸ਼ਲ ਮੀਡੀਆਂ ਤੇ ਇਨੀ ਦਿਨੀ ਇੱਕ ਘਰੇਲੂ ਤਰੀਕਾ ਘੁੰੰਮ ਰਿਹਾ ਹੈ ਜਿਸ ਨਾਲ ਗੱਬਣ ਪਸ਼ੂ ਨੂੰ ਬੜੇ ਸੌਖੇ ਤਰੀਕੇ ਨਾਲ ਚੈੱਕ ਕੀਤਾ ਜਾ ਸਕਦਾ ਹੈ ਪਰ ਇਹ ਤਰੀਕਾ ਕੰੰਮ ਕਰਦਾ ਵੀ ਹੈ ਜਾਂ ਨਹੀ ਇਸਦੀ ਪੁਸ਼ਟੀ ਨਹੀ ਹੋਈ । ਆਪਣੀ ਖੇਤੀ ਦੇ ਇਸ ਪੇਜ਼ ਤੇ ਬਹੁਤ ਸਾਰੇ ਸੂਝਵਾਨ ਡਾਕਟਰ ਤੇ ਸਫਲ ਡੇਅਰੀ ਦੇ ਕਿਤੇ ਨਾਲ ਜੁੜੇ ਕਿਸਾਨ ਵੀਰ ਸ਼ਾਮਿਲ ਹਨ । ਤੁਹਾਡੇ ਵਿੱਚੋ ਜੇਕਰ ਕਿਸੇ ਪਸ਼ੂ ਪਾਲਕ ਨੇ ਇਹ ਤਰੀਕਾ ਵਰਤਿਆ ਹੈ ਜਾਂ ਇਸ ਸਬੰਧੀ ਕੋਈ ਰਾਇ ਦੇਣਾ ਚਾਹੁੰਦਾ ਹੈ ਤਾਂ ਥੌੜਾ ਜਿਹਾ ਟਾਈਮ ਕੱਢ ਕੇ ਆਪਣਾ ਤਜ਼ਰਬਾ ਦੱਸਣ ਤਾਂ ਜੋ ਹੋਰ ਵੀਰਾਂ ਵੀ ਬੇਫਿਕਰ ਹੋ ਕੇ ਇਸ ਦਾ ਫਾਇਦਾ ਉਠਾ ਸਕਣ । ਤਰੀਕਾ ਕੀ ਹੈ ਤੁਸੀ ਥੱਲੇ ਪੜ ਸਕਦੇ ਹੋਂ ।

ਇਹ ਹੈ ਤਰੀਕਾ 

ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ । ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ ।