ਅੱਪਡੇਟ ਵੇਰਵਾ

4440-buk.jpg
ਦੁਆਰਾ ਪੋਸਟ ਕੀਤਾ Apnikheti
2018-09-03 12:36:16

ਕੀ ਤੁਸੀਂ ਪਸ਼ੂਆਂ ਦੇ ਇਸ ਜਾਨਲੇਵਾ ਬੁਖਾਰ ਬਾਰੇ ਜਾਣਦੇ ਹੋ?

ਅੱਜਕਲ ਕਈ ਵਾਰ ਪਸ਼ੂ ਨੂੰ ਜਦੋਂ ਕਈ ਵਾਰ ਜਦੋਂ ਤੇਜ਼ ਬੁਖਾਰ ਤਿੰਨ ਤੋਂ ਚਾਰ ਦਿਨ ਲਗਾਤਾਰ ਤੱਕ ਰਹਿੰਦਾ ਹੈ ਤਾਂ ਪਸ਼ੂ ਤਕਲੀਫ ਮੰਨਣ ਲੱਗ ਪੈਂਦਾ ਹੈ ਤੇ ਲੰਗ ਮਾਰ ਕੇ ਤੁਰਣ ਲੱਗਦਾ ਹੈ ਤੇ ਪਿੰਡਾ ਵਿੱਚ ਇਸ ਸਮੱਸਿਆਂ ਨੂੰ ਲੰਗੜਾ ਬੁਖਾਰ ਕਹਿ ਦਿੱਤਾ ਜਾਂਦਾ ਹੈ ਪਰ ਅਸਲ ਵਿੱਚ ਲੰਗੜਾ ਬੁਖਾਰ ਨਾਲ ਅੱਖਾ ਲਾਲ ਹੋ ਜਾਂਦੀਆਂ ਹਨ ਤੇ ਜਿਆਦਾ ਬੁਖਾਰ ਕਾਰਨ ਪਸ਼ੂ ਬੇਚੈਨ ਰਹਿਦਾ ਹੈ ਤੇ ਪਸ਼ੂ ਬੈਠਦਾ ਵੀ ਨਹੀ । ਪਸ਼ੂ ਦੀਆਂ ਲੱਤਾ ਤੇ ਜਿਸ ਥਾਂ ਤੇ ਜਖਮ ਹੁੰਦਾ ਹੈ ਉੱਥੇ ਹਵਾ ਜਿਹੀ ਭਰ ਜਾਂਦੀ ਹੈ ਤੇ ਉਹ ਜਗਾਂ ਪੋਲੀ ਜੀ ਹੋ ਜਾਂਦੀ ਹੈ ਤੇ ਜਦੋਂ ਨੱਪਦੇ ਹਾਂ ਤਾਂ ਚਿਰੜ ਚਿਰੜ ਦੀ ਅਵਾਜ਼ ਆਉਦੀ ਹੈ। ਇਹ ਵਾਇਰਸ ਰੋਗ ਹੀ ਹੈ ਤੇ ਜਿਆਦਤਾਰ ਰਹਿੰਦਾ ਹੀ 2-3 ਦਿਨ ਤੱਕ ਹੁੰਦਾ ਹੈ ਤੇ ਜਿਆਦਾ ਹੋਣ ਕਾਰਨ ਮੌਤ ਵੀ ਹੋ ਸਕਦੀ ਹੈ। ਬਾਕੀ ਜਿਆਦਾਤਾਰ 6 ਮਹੀਨਿਆਂ ਤੋਂ 1 ਸਾਲ ਦੇ ਕੱਟੜੂ/ਵੱਛੜੂ ਨੂੰ ਜਾਂ ਫਿਰ ਜਿਆਦਾ ਕਮਜ਼ੋਰ ਬੱਚਿਆ ਨੂੰ ਹੁੰਦਾ ਹੈ।

ਰੋਕਥਾਮ

ਇਸ ਦਾ ਕੋਈ ਪੱਕ ਇਲਾਜ਼ ਨਹੀ ਹੈ। 6 ਮਹੀਨਿਆ ਬਾਅਦ ਇਸ ਦੀ ਵੈਕਸੀਨ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਤੋਂ ਜਰੂ੍ਰ ਕਰਵਾ ਲਵੋ। ਬਾਕੀ ਜੇ ਇਸ ਤਰਾਂ ਦੇ ਲੱਛਣ ਪਸ਼ੂ ਵਿੱਚ ਦਿਖਾਈ ਦੇਣ ਤਾਂ ਤੁਸੀ ਤੁਰੰਤ ਲੋਕਲ ਡਾਕਟਰ ਨੂੰ ਜਰੂਰ ਬੁਲਾਓ ਕਿਉਕੀ ਐਟੀਬੈਟਿਕ ਇੰਜੈਕਸ਼ਨ ਨਾਲ ਕੁੱਝ ਹੱਦ ਤੱਕ ਇਸਦਾ ਅਸਰ ਜਿਆਦਾ ਵਧਣ ਤੋਂ ਰੋਕਿਆ ਜਾ ਸਕਦਾ ਹੈ।