ਅੱਪਡੇਟ ਵੇਰਵਾ

3290-PAU-6.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-01-30 19:00:46

ਕਿਸਾਨਾਂ ਲਈ ਮਾਹਿਰਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਕਣਕ ਨਾਲ ਸੰਬੰਧਿਤ ਜ਼ਰੂਰੀ ਗੱਲਾਂ

  • ਪਿਛੇਤੀ ਬੀਜੀ ਕਣਕ ਦੇ ਖੇਤਾਂ ਵਿੱਚ ਨਦੀਨ ਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।ਕਣਕ ਦੇ ਖੇਤਾਂ ਵਿੱਚ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਸਿਫਾਰਿਸ਼ ਅਨੁਸਾਰ ਛਿੜਕਾਅ ਕਰੋ।
  • ਜੇਕਰ ਖੇਤ ਵਿੱਚ ਕਣਕ ਨੂੰ ਗੰਧਕ ਦੀ ਘਾਟ ਨਜ਼ਰ ਆਵੇ ਤਾਂ ਖੜੀ ਫਸਲ ਵਿੱਚ 100 ਕਿਲੋ ਪ੍ਰਤੀ ਏਕੜ ਜਿਪਸਮ ਦਾ ਛਿੱਟਾ ਦੇਵੋ।
  • ਜੇਕਰ ਕਣਕ ਦੀ ਫਸਲ ਵਿੱਚ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਤਾਂ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
  • ਨੀਂਮ ਪਹਾੜੀ ਇਲਾਕਿਆਂ ਵਿੱਚ ਪੀਲੀ ਕੁੰਗੀ ਦੇ ਹਮਲੇ ਦਾ ਸਮੇਂ ਸਿਰ ਪਤਾ ਲਗਾਉਣ ਲਈ ਕਣਕ ਦੀ ਫਸਲ ਦਾ ਚੰਗੀ ਤਰ੍ਹਾਂ ਸਰਵੇਖਣ ਕਰੋ ਅਤੇ ਨਜ਼ਰ ਆਉਣ ਤੇ ਪੀਲੀ ਕੁੰਗੀ ਦੀ ਸ਼ੁਰੂਆਤੀ ਆਮਦ ਨੂੰ ਧੌੜੀਆਂ ਵਿੱਚ ਹੀ ਸਿਫਾਰਿਸ਼ ਕੀਤੇ ਉੱਲੀਨਾਸ਼ਕ ਜਿਵੇਂ ਕਿ ਟਿਲਟ/ਬੰਪਰ/ਸ਼ਾਈਨ/ਸਟਿਲਟ/ਕੰਮਪਾਸ/ਮਾਰਕਜ਼ੋਲ (15 ਲਿਟਰ ਪ੍ਰਤੀ ਢੋਲੀ) ਨਾਲ ਨਸ਼ਟ ਕਰੋ।
  • ਕਣਕ ਦੇ ਖੇਤਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਐਕਸੀਅਲ 5 ਈ ਸੀ 400 ਮਿਲੀਲਿਟਰ, ਐਟਲਾਂਟਿਸ 3.6 ਡਬਲਯੂ ਡੀ ਜੀ 160 ਗ੍ਰਾਮ, ਟੋਟਲ/ਮਾਰਕਪਾਵਰ 75 ਡਬਲਯੂ ਡੀ ਜੀ 16 ਗ੍ਰਾਮ, ਸ਼ਗੁਨ 21-11 200 ਗ੍ਰਾਮ ਜਾਂ ਏ ਸੀ ਐੱਮ-9 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰਕੇ ਕੀਤੀ ਜਾ ਸਕਦੀ ਹੈ।
  • ਸੂਰਜਮੁਖੀ: ਸੂਰਜਮੁਖੀ ਦੀ ਬਿਜਾਈ ਪੂਰੀ ਕਰ ਲਵੋ।
  • ਹਰਾ ਚਾਰਾ: ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਅਗੇਤੀ ਬੀਜੀ ਜਵੀ ਨੂੰ ਕੱਟ ਲਵੋ।ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ।