ਅੱਪਡੇਟ ਵੇਰਵਾ

8353-pp.jpg
ਦੁਆਰਾ ਪੋਸਟ ਕੀਤਾ Apni Kheti
2019-02-04 09:37:34

ਕਿਵੇਂ, ਪਾਥੀਆਂ ਤੋਂ ਬਣਿਆਂ ਟਾੱਨਿਕ ਫਸਲ ਦੀ ਗ੍ਰੋਥ ਵਿੱਚ ਕਰਦਾ ਹੈ ਵਾਧਾ

ਦੇਖੋ ਪਾਥੀਆਂ ਤੋਂ ਬਣਿਆ ਟਾੱਨਿਕ ਕਿਵੇਂ ਕਰ ਰਿਹਾ ਹੈ ਫਸਲ ਵਿੱਚ ਵਾਧਾ 

ਪਾਥੀਆਂ ਤੋਂ ਬਣਿਆਂ ਟਾੱਨਿਕ ਪੌਦਿਆਂ ਦੇ ਵਾਧੇ ਲਈ ਵਧੀਆ ਗ੍ਰੋਥ ਪ੍ਰੋਮੋਟਰ (ਟਾੱਨਿਕ) ਹੈ। ਇਸ ਦੀ ਵਰਤੋਂ ਨਾਲ ਹਿਊਮਿਕ ਐਸਿਡ ਦੇ ਬਰਾਬਰ ਹੀ ਪਰਿਣਾਮ ਪ੍ਰਾਪਤ ਹੁੰਦੇ ਹਨ। ਇਸ ਦੀ ਵਰਤੋਂ ਛੋਟੇ ਪੌਦਿਆਂ ਦੇ ਵਾਧੇ ਲਈ ਕੀਤੀ ਜਾਂਦੀ ਹੈ।

ਲੋੜੀਂਦੀ ਸਮੱਗਰੀ

  • 25-30 ਉਪਲੇ/ਕੰਡੇ/ਪਾਥੀਆਂ
  • 50 ਲੀਟਰ ਸਮੱਰਥਾ ਵਾਲਾ ਬਰਤਨ

ਬਣਾਉਣ ਦੀ ਵਿਧੀ

ਇੱਕ ਲੀਟਰ ਸਮੱਰਥਾ ਵਾਲੇ ਬਰਤਨ ਦੇ ਡ੍ਰੰਮ ਵਿੱਚ ਉਪਲੇ/ਕੰਡੇ ਜਾਂ ਪਾਥੀਆਂ ਦੀ ਤਹਿ ਲਗਾ ਕੇ ਪੂਰਾ ਵਿਛਾ ਦਿਓ। ਫਿਰ ਉਸ ਵਿੱਚ ਉੱਪਰ ਤੱਕ ਪਾਣੀ ਭਰ ਦਿਓ। ਹੁਣ ਇਸ ਨੂੰ 7 ਦਿਨ ਤੱਕ ਪਿਆ ਰਹਿਣ ਦਿਓ। ਡ੍ਰੰਮ ਨੂੰ ਰੋਜ਼ਾਨਾ 1-2 ਵਾਰ ਹਿਲਾਉਂਦੇ ਰਹੋ ਤਾਂ ਕਿ ਪਾਣੀ ਵਿੱਚ ਹਲਚਲ ਪੈਦਾ ਹੁੰਦੀ ਰਹੇ। ਇਸ ਨੂੰ ਡੰਡੇ ਨਾਲ ਨਹੀਂ ਹਿਲਾਉਣਾ, ਡ੍ਰੰਮ ਨੂੰ ਹੱਥ ਨਾਲ ਫੜ ਕੇ ਹਿਲਾਓ। 7 ਦਿਨ ਬਾਅਦ ਟੈਂਕੀ ਵਿੱਚੋਂ ਪਾਣੀ ਕੱਢ ਕੇ ਅਲੱਗ ਕਰ ਲਓ ਅਤੇ ਕੰਡਿਆਂ ਨੂੰ ਕੱਢ ਕੇ ਸੁਕਾ ਲਓ। ਇਸ ਪ੍ਰਕਾਰ ਪ੍ਰਾਪਤ ਪਾਣੀ ਨੂੰ ਪੁਣ ਲਵੋ, ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਅਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ।

ਉਪਯੋਗ

ਜੋ ਬਰਤਨ ਵਿਚਲਾ ਪਾਣੀ ਹੈ ਉਹ ਪੌਦਿਆ ਦੇ ਵਾਧੇ ਲਈ ਬਹੁਤ ਹੀ ਵਧੀਆ ਟਾੱਨਿਕ ਹੈ। ਇਸ ਪਾਣੀ ਨੂੰ 3 ਗੁਣਾਂ ਸਾਦੇ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਖੜ੍ਹੀ ਫਸਲ 'ਤੇ ਸਪਰੇਅ ਕਰੋ। ਇੱਕ ਏਕੜ ਵਿੱਚ ਲਗਭਗ 40-50 ਲੀਟਰ ਉਪਲਿਆਂ ਦੇ ਪਾਣੀ ਤੋਂ ਬਣਿਆਂ 150-200 ਲੀਟਰ ਟਾੱਨਿਕ ਪ੍ਰਾਪਤ ਹੁੰਦਾ ਹੈ। ਚੰਦੇ ਪਰਿਣਾਮ ਦੇ ਲਈ 7 ਦਿਨ ਬਾਅਦ ਪੁਣ ਕੇ ਇੱਕ ਵਾਰ ਫਿਰ ਛਿੜਕਾਅ ਕਰਨ ਨਾਲ ਵਧੀਆ ਪਰਿਣਾਮ ਪ੍ਰਾਪਤ ਹੁੰਦਾ ਹੈ।

ਸਾਵਧਾਨੀ

ਟਾੱਨਿਕ ਬਣਾਉਣ ਤੋਂ ਬਾਅਦ 1 ਮਹੀਨੇ ਦੇ ਅੰਦਰ ਉਪਯੋਗ ਕਰ ਲੈਣਾ ਚਾਹੀਦਾ ਹੈ।