ਅੱਪਡੇਟ ਵੇਰਵਾ

8159-sup.jpg
ਦੁਆਰਾ ਪੋਸਟ ਕੀਤਾ Apnikheti
2018-04-26 11:30:18

ਕਿਵੇਂ ਜਾਣ ਸਕਦੇ ਹਾਂ, ਸੁਪਰ ਫਾਸਫੇਟ ਅਸਲੀ ਹੈ ਜਾਂ ਨਹੀਂ?

1.ਸੁਪਰ ਫਾਸਫੇਟ ਦੀ ਅਸਲੀ ਪਛਾਣ ਇਹ ਹੈ ਕਿ ਇਸ ਦੇ ਦਾਣੇ ਸਖਤ ਅਤੇ ਰੰਗ ਭੂਰਾ ਕਾਲਾ ਬਦਾਮੀ ਹੁੰਦਾ ਹੈ।

2.ਇਸ ਦੇ ਕੁੱਝ ਦਾਣਿਆਂ ਨੂੰ ਗਰਮ ਕਰੋ ਅਤੇ ਜੇਕਰ ਇਹ ਨਹੀਂ ਫੁਲ ਦੇ ਤਾਂ ਸਮਝ ਲਵੋ ਕਿ ਇਹ ਅਸਲੀ ਸੁਪਰ ਫਾਸਫੇਟ ਹੈ। ਧਿਆਨ ਰੱਖੋ ਕਿ ਗਰਮ ਕਰਨ 'ਤੇ ਡੀ.ਏ.ਪੀ ਅਤੇ ਹੋਰ ਕੰਪਲੈਕਸ ਦੇ ਦਾਣੇ ਫੁਲ ਜਾਂਦੇ ਹਨ ਜਦਕਿ ਸੁਪਰ ਫਾਸਫੇਟ ਦੇ ਨਹੀਂ ਫੁਲਦੇ। ਇਸ ਪ੍ਰਕਾਰ ਇਸ ਦੀ ਮਿਲਾਵਟ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

3.ਸੁਪਰ ਫਾਸਫੇਟ ਨੂੰ ਨਹੁੰ ਦੀ ਵਰਤੋਂ ਨਾਲ ਨਹੀਂ ਤੋੜਿਆ ਜਾ ਸਕਦਾ ਹੈ। ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾਣੇਦਾਰ ਖਾਦ ਵਿੱਚ ਜ਼ਿਆਦਾਤਰ ਡੀ.ਏ.ਪੀ ਅਤੇ ਐਨ.ਪੀ.ਕੇ ਮਿਸ਼ਰਣ(ਮਿਕਸਚਰ) ਖਾਦ ਮਿਲਾਵਟ ਦੀ ਸੰਭਾਵਨਾ ਬਣੀ ਰਹਿੰਦੀ ਹੈ।