ਅੱਪਡੇਟ ਵੇਰਵਾ

9922-dsc06898-12_3.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2019-04-06 16:43:15

ਕਣਕ ਘਾਹ ਇੱਕ ਹਰਬਲ ਇਲਾਜ

ਕਣਕ ਘਾਹ ਮਨੁੱਖ ਨੂੰ ਤੰਦਰੁਸਤ ਰੱਖਣ ਲਈ ਕੁਦਰਤੀ ਤੋਹਫ਼ਾ ਹੈ, ਕਿਉਂਕਿ ਇਸ ਵਿੱਚ ਖਣਿਜ, ਵਿਟਾਮਿਨ ਅਤੇ ਪਾਚਕ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ ਕਣਕ ਘਾਹ ਨੂੰ ਚਬਾ ਕੇ ਖਾਣ ਜਾਂ ਇਸਦਾ ਰਸ ਪੀਣ ਨਾਲ ਨਾ ਸਿਰਫ਼ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ ਸਗੋਂ ਇਹ ਕਈਆਂ ਨੂੰ ਹੋਣ ਤੋਂ ਰੋਕਦਾ ਹੈ। 

ਉਗਾਉਣ ਦਾ ਤਰੀਕਾ : ਕਣਕ ਘਾਹ ਉਗਾਉਣ ਲਈ ਹੇਠਾਂ ਲਿਖਿਆ ਤਰੀਕਾ ਅਪਣਾਉ :

1 ਫੁੱਟ ਲੰਮੇ ਅਤੇ 4 ਇੰਚ ਢੂੰਘੇ 7 ਗਮਲੇ ਜਾਂ ਕੰਟੇਨਰ ਲਈ 100 ਗ੍ਰਾਮ ਤੰਦਰੁਸਤ ਕਣਕ ਦੇ ਮੋਟੇ ਆਕਾਰ ਦੇ ਨਿਰੋਏ ਦਾਣੇ ਲਵੋ। ਕਣਕ ਨੂੰ 12 ਘੰਟੇ ਲਈ ਪਾਣੀ ਵਿੱਚ ਭਿਉਂ ਦਿਉ ਇਸ ਕਣਕ ਨੂੰ ਮੋਟੇ ਗਿੱਲੇ ਕੱਪੜੇ ਵਿੱਚ ਕੱਢ ਕੇ ਬੰਨ੍ਹ ਦਿਓ ਅਤੇ ਇਸਨੂੰ 12-14 ਘੰਟੇ ਲਈ ਪੁੰਗਰਨ ਦਿਉ। ਇਹਨਾਂ ਪੁੰਗਰੇ ਹੋਏ ਕਣਕ ਦੇ ਦਾਣਿਆਂ ਨੂੰ ਮਿੱਟੀ ਭਰੇ ਗਮਲੇ/ਕੰਟੇਨਰ ਜਾਂ ਬੈੱਡ/ਕਿਆਰੀ ਵਿੱਚ ਇਸ ਤਰ੍ਹਾਂ ਬੀਜੋ ਕਿ ਦਾਣੇ ਇੱਕ ਦੂਜੇ ਨੂੰ ਛੂੰਹਦੇ ਹੋਏ ਨੇੜੇ-ਨੇੜੇ ਹੋਣ। ਫਿਰ ਇਹਨਾਂ ਬੀਜੇ ਹੋਏ ਦਾਣਿਆਂ 'ਤੇ ਗਲੀ ਸੜ੍ਹੀ ਰੂੜੀ ਜਾਂ ਗੰਡੋਇਆਂ ਖਾਦ ਦੀ ਪਤਲੀ ਤਹਿ ਵਿਛਾ ਕੇ ਇਹਨਾਂ ਨੂੰ ਢੱਕ ਦਿਉ। 24 ਘੰਟੇ ਬਾਅਦ ਜਦੋਂ ਕਣਕ ਥੋੜ੍ਹੀ ਉੱਗ ਜਾਵੇ ਤਾਂ ਮੌਸਮ ਅਨੁਸਾਰ ਪਾਣੀ ਦਾ ਛਿੜਕਾਅ ਕਰੋ ਭਰਵਾਂ ਪਾਣੀ ਨਾ ਲਗਾਉ ਸ਼ਾਮ ਸਮੇਂ ਪਾਣੀ ਲਗਾਉਣਾ ਠੀਕ ਰਹਿੰਦਾ। ਸਿਰਫ਼ ਇੱਕ ਗਮਲਾ ਜਾਂ ਕਿਆਰੀ 7 ਦਿਨਾਂ ਲਈ ਵਾਰੀ-ਵਾਰੀ ਤਿਆਰ ਹੁੰਦੀ ਰਹੇਗੀ। ਸੱਤਵੇਂ ਦਿਨ ਪਹਿਲਾਂ ਗਮਲੇ ਜਾਂ ਕਿਆਰੀ ਵਿੱਚੋਂ ਜਦੋਂ ਕਣਕ 4-5 ਇੰਚ ਉੱਚੀ ਹੋ ਜਾਵੇ ਤਾਂ ਕੈਂਚੀ ਨਾਲ ਕੱਟ ਲਉ ਕੱਟੀ ਹੋਈ ਕਣਕ ਘਾਹ ਨੂੰ ਮਿਕਸਚਰ ਗਰਾਈਂਡਰ ਵਿੱਚ ਰਗੜ ਕੇ ਇਸਦਾ ਰਸ ਕੱਢ ਕੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਪੁਣ ਲਉ। 

ਮਿਕਦਾਰ - ਕਣਕ ਘਾਹ ਦਾ ਰਸ ਕੱਢਣ ਤੋਂ ਤੁਰੰਤ ਬਾਅਦ ਤਾਜ਼ਾ ਲੈ ਲੈਣਾ ਚਾਹੀਦਾ ਹੈ। ਚੰਗੇ ਨਤੀਜਿਆਂ ਲਈ ਇਸਦਾ ਸੇਵਨ ਤੜਕੇ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ। ਆਮ ਬਿਮਾਰੀ ਦੀ ਹਾਲਤ ਵਿੱਚ 100 ਗ੍ਰਾਮ ਕਣਕ ਘਾਹ ਜਾ 100  ਮਿ .ਲਿ. ਕਣਕ ਰਸ  ਪ੍ਰਤੀਦਿਨ ਲੈਣਾ ਚਾਹੀਦਾ ਹੈ। ਪਰ ਉਹ ਵਿਅਕਤੀ ਜੋ ਕਿ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ,ਉਨਾਂ  ਨੂੰ 25  ਤੋਂ 50  ਮਿ.ਲਿ ਪ੍ਰਤੀ ਦਿਨ ਦੇ ਹਿਸਾਬ ਮਾਤਰਾ ਰੱਖਣੀ ਚਾਹੀਦਾ ਹੈ ਅਤੇ ਹੌਲੀ-ਹੌਲੀ ਇਹ ਮਾਤਰਾ 250  ਤੋਂ 200  ਮਿ.ਲਿ .ਪ੍ਰਤੀ ਦਿਨ ਲੈਂਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਫਾਇਦੇ - ਕਣਕ ਘਾਹ ਤਿਆਰ ਹਰਾ ਮਾਦਾ, ਕਈ ਪ੍ਰਕਾਰ ਦੇ ਰੋਗ ਨਿਰੋਧੀ ਅਤੇ ਪੋਸ਼ਟਿਕ ਤੱਤਾਂ ਦਾ ਉੱਤਮ ਸ੍ਰੋਤ ਹੈ। ਇਹ ਦਿਲ ਅਤੇ ਖੂਨ ਸੰਚਾਰ ਦੀਆਂ ਕਈ ਬਿਮਾਰੀਆਂ, ਸਾਹ ਪ੍ਰਣਾਲੀ, ਪਾਚਨ ਪ੍ਰਣਾਲੀ ,ਦੰਦ ਤੇ ਮਸੂੜੇ ,ਜੋੜਾਂ ਦੇ ਦਰਦ ,ਦਿਮਾਗ ਤੇ ਨਾੜ੍ਹੀ ਤੰਤਰ ਪ੍ਰਣਾਲੀ ਅਤੇ ਚਮੜੀ ਰੋਗਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਕਣਕ ਘਾਹ ਰਸ ਦੇ ਸੇਵਨ ਨੇ ਕੈਂਸਰ ਵਰਗੇ ਭਿਆਨਕ ਰੋਗਾਂ ਨੂੰ ਠੀਕ ਕਰਨ ਪ੍ਰਤੀ ਨਵੀਂ ਆਸ ਵੀ ਜਗਾਈ ਹੈ।