ਅੱਪਡੇਟ ਵੇਰਵਾ

3687-bak.jpg
ਦੁਆਰਾ ਪੋਸਟ ਕੀਤਾ GADVASU
2018-04-23 05:37:18

ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਬਿਲਕੁਲ ਪਿਓਰ ਬੀਟਲ ਬੱਕਰੀ ਦੀ ਪਹਿਚਾਣ

ਪੰਜਾਬ ਤੇ ਹਰਿਆਣੇ ਵਿੱਚ ਸਭ ਤੋਂ ਜਿਅਦਾ ਬੀਟਲ ਬੱਕਰੀਆਂ ਪਾਲੀਆ ਜਾ ਰਹੀਆ ਹਨ । ਇਸ ਨਸਲ ਨੂੰ ਕੁੱਝ ਏਰੀਏ ਵਿੱਚ ਅਮ੍ਰਿਤਸਰੀ ਵੀ ਕਹਿੰਦੇ ਹਨ । ਇਹ ਨਸਲ ਦੇ ਜਿਅਦਾ ਹੋਣ ਦਾ ਕਾਰਨ ਹੈ ਕਿ ਇਹ ਇਹ ਦੋਹਰੇ ਫਾਇਦੇ ਵਾਲੀ ਨਸਲ ਹੈ। ਕਿਉਕੀ ਜੇਕਰ ਮੀਟ ਲਈ ਪਾਲਣਾ ਹੈ ਤਾਂ ਵੀ ਵਧੀਆ ਹੈ ਤੇ ਜੇਕਰ ਦੁੱਧ ਲਈ ਪਾਲੋ ਤਾਂ ਵੀ ਵਧੀਆ ਮੁਨਾਫਾ ਦਿੰਦੀਆ ਹਨ। ਬੱਕਰੀ ਫਾਰਮ ਬਣਾਉਣ ਲਈ ਸਭ ਤੋਂ ਜਰੂਰੀ ਕੰਮ ਹੈ ਸਹੀ ਨਸਲ । ਇਸ ਲਈ ਇਸ ਨਸਲ ਦੀ ਪਹਿਚਾਣ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਜੋ ਤੁਸੀ ਖੁਦ ਅਸਾਨੀ ਨਾਲ ਪਹਿਚਾਣ ਕਰ ਸਕੋ ।

ਸਹੀ ਪਹਿਚਾਣ ਦੀਆ ਨਿਸ਼ਾਨੀਆਂ?

• ਬੀਟਲ ਬੱਕਰੀ ਨਸਲ ਦਾ ਨੱਕ ਤੋਤੇ ਦੇ ਨੱਕ ਵਾਗ ਉਭਰਿਆ ਹੁੰਦਾ ਹੈ ।

• ਬੀਟਲ ਨਸਲ ਦੀ ਚਮੜੀ ਕਈ ਰੰਗਾਂ ਦੀ ਹੋ ਸਕਦੀ ਹੈ ਜਿਆਦਾਤਾਰ 90 % ਕਾਲੇ ਤੇ 8 % ਗੂੜੇ ਲਾਲ ਰੰਗ ਦੇ ਡੱਬ ਖੜੱਬੇ ਰੰਗ ਦੀਆਂ ਹੁੰਦੀਆ ਹਨ।

• ਇਸ ਨਸਲ ਦੇ ਸਿੰਗ ਦਰਮਿਆਨੇ, ਚਪਟੇ ਤੇ ਉਪਰ ਵੱਲ ਨੂੰ ਹੁੰਦੇ ਹਨ।

• ਕੰਨ ਲੰਬੇ ਪਾਨ ਦੇ ਪੱਤੇ ਵਾਂਗ ਹੁੰਦੇ ਹਨ ਇਸਦੀ ਪੂਛ ਛੋਟੀ ਤੇ ਪਤਲੀ ਹੁੰਦੀ ਹੈ ਤੇ ਕਿਨਾਰੇ ਤੋ ਉਪਰ ਮੁੜੀ ਹੁੰਦੀ ਹੈ।

• ਇਸਦੇ ਥਣਾ ਦੀ ਲੰਬਾਈ 5-6 ਇੰਚ ਤੱਕ ਹੁੰਦੀ ਹੈ ।

• ਇਸ ਨਸਲ ਦੀਆਂ ਲੱਤਾਂ ਲੰਬੀਆ ਹੁੰਦੀਆ ਹਨ। 

• ਜੇਕਰ ਦੁੱਧ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਬੀਟਲ ਬੱਕਰੀ 170-180 ਦਿਨਾਂ ਦੇ ਸੂਏ ਵਿੱਚ 150-190 ਕਿਲੋ ਦੁੱਧ ਦੇ ਸਕਦੀ ਹੈ ਤੇ ਪ੍ਰਤੀ ਦਿਨ ਔਸਤਨ 2.0 ਕਿਲੋ ਤੇ ਵੱਧ ਤੋ ਵੱਧ 4.0 ਕਿਲੋ ਵੀ ਹੋ ਸਕਦੀ ਹੈ।

• ਜੋ ਬੀਟਲ ਬੱਕਰਾ ਹੁੰਦਾ ਹੈ ਉਸ ਦੇ ਥੌੜੀ ਦਾੜੀ ਹੁੰਦੀ ਹੈ।