ਪੀ.ਏ.ਯੂ, ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸਾਲ 2023 ਲਈ ਆੜੂ (80) ਅਤੇ ਆਲੂਬੁਖਾਰਾ (200) ਦੇ ਬੂਟਿਆਂ ਦੇ ਫਲਾਂ ਦੀ ਨਿਲਾਮੀ ਮਿਤੀ 27.03.2023 (ਦਿਨ ਸੌਮਵਾਰ) ਨੂੰ ਦੁਪਹਿਰ 12 ਵਜੇ ਇਸ ਦਫਤਰ ਦੇ ਲਾਈਬ੍ਰੇਰੀ ਰੂਮ ਵਿਖੇ ਕੀਤੀ ਜਾਵੇਗੀ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋ ਪਹਿਲਾਂ ਰੁਪਏ 20,000/- (ਵੀਹ ਹਜਾਰ ਰੁਪਏ) ਬਿਆਨਾ ਰਕਮ ਜਮ੍ਹਾ ਕਰਵਾਉਣੀ ਪਵੇਗੀ। ਫਲਾਂ ਦੀ ਫਸਲ ਕਿਸੇ ਵੀ ਕੰਮ ਵਾਲੇ ਦਿਨ ਡਾਇਰੈਕਟਰ ਦੀ ਪੂਰਨ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 1/3 ਹਿੱਸਾ ਰਾਸ਼ੀ ਬੋਲੀ ਖਤਮ ਹੋਣ ਸਮੇਂ ਅਤੇ ਬਾਕੀ ਬਰਾਬਰ ਦੀਆਂ ਕਿਸ਼ਤਾ ਵਿੱਚ 25 ਦਿਨਾਂ ਦੇ ਅੰਤਰਾਲ ਤੇ ਜਮ੍ਹਾ ਕਰਾਉਣੀ ਪਵੇਗੀ। ਯੂਨੀਵਰਸਿਟੀ ਕੋਲ ਅਧਿਕਾਰ ਹੈ ਬਿਨਾਂ ਕਿਸੇ ਕਾਰਨ ਦੱਸਿਆਂ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਕਰਨ ਦਾ ਜਾਂ ਰੱਦ ਕਰਨ ਦਾ। ਹੋਰ ਸ਼ਰਤਾ ਅਤੇ ਪ੍ਰਤੀਬੰਧ ਫੋਨ ਨੰ. 94176-92800 ਅਤੇ 94173-20337 ਤੇ ਸੰਪਰਕ ਕਰਕੇ ਪਤਾ ਕਰ ਸਕਦੇ ਹੋ।
ਨਿਲਾਮੀ ਅਧੀਨ ਬੂਟੇ :-
ਆਲੂਬੁਖਾਰਾ : 200
ਆੜੂ : 80
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store