ਅੱਪਡੇਟ ਵੇਰਵਾ

196-tar.jpg
ਦੁਆਰਾ ਪੋਸਟ ਕੀਤਾ Apnikheti
2018-05-08 05:39:55

ਆਓ ਜਾਣਦੇ ਹਾਂ ਤਰਬੂਜ਼ ਦੇ ਵਿਲੱਖਣ ਫਾਇਦੇ

ਗਰਮੀਆਂ ਦਾ ਮੌਸਮ ਆਉਂਦਿਆਂ ਹੀ ਪਾਣੀ ਨਾਲ ਭਰਿਆ ਰਹਿਣ ਵਾਲਾ ਤਰਬੂਜ਼ ਵੀ ਆ ਗਿਆ ਹੈ । ਕੱਟੇ ਹੋਏ ਤਰਬੂਜ਼ ਦੀ ਲਾਲੀ ਦੇਖ ਕੇ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਭਰ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਵਿੱਚ ਸਰੀਰ ਨੂੰ ਤਾਜ਼ਗੀ ਅਤੇ ਊਰਜਾ ਦੇਣ ਵਾਲਾ ਇਹ ਫਲ ਹੋਰ ਵੀ ਕਈ ਗੁਣਾਂ ਨਾਲ ਭਰਭੂਰ ਹੈ। 

ਆਓ ਜਾਣਦੇ ਹਾਂ ਤਰਬੂਜ਼ ਦੇ ਵਿਲੱਖਣ ਫਾਇਦੇ:

• ਤਰਬੂਜ ਸਰੀਰ ਨੂੰ ਠੰਡਕ ਦੇਣ ਦੇ ਨਾਲ ਨਾਲ ਦਿਲ ਅਤੇ ਦਿਮਾਗ ਨੂੰ ਵੀ ਠੰਡ ਪ੍ਰਦਾਨ ਕਰਦਾ ਹੈ। ਜਿਸ ਨਾਲ ਇਸਦਾ ਸੇਵਨ ਕਰਨ ਨਾਲ ਦਿਮਾਗ ਤਾਂ ਸ਼ਾਤ ਰਹਿੰਦਾ ਹੈ ਬਲਕਿ ਗੁੱਸਾ ਵੀ ਘੱਟ ਆਉਂਦਾ ਹੈ।

• ਗਰਮੀਆਂ ਵਿੱਚ ਤਰਬੂਜ਼ ਦੇ ਸੇਵਨ ਨਾਲ ਚਮੜੀ ਵਿੱਚ ਵੀ ਚਮਕ ਬਣੀ ਰਹਿੰਦੀ ਹੈ।

• ਬੀਟਾ ਕੈਰੋਟੀਨ ਦਾ ਇੱਕ ਚੰਗਾ ਸਰੋਤ ਹੋਣ ਕਰਕੇ ਤਰਬੂਜ਼ ਅੱਖਾਂ ਦੀ ਨੂੰ ਸਵਸਥ ਰੱਖਣ ਵਿੱਚ ਮਦਦ ਕਰਦਾ ਹੈ।

• ਜੇਕਰ ਤੁਸੀਂ ਮੋਟਾਪੇ ਅਤੇ ਆਪਣੇ ਭਾਰ ਦੇ ਕਾਰਣ ਪਰੇਸ਼ਾਨ ਹੋ, ਤਾਂ ਤਰਬੂਜ਼ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ । ਤਰਬੂਜ਼ ਖਾਣ ਨਾਲ ਜਿੱਥੇ ਤੁਹਾਨੂੰ ਡਾਈਟਿੰਗ ਦੇ ਦੌਰਾਨ ਜਿਆਦਾ ਮਾਤਰਾ ਵਿੱਚ ਪਾਣੀ ਮਿਲਦਾ ਹੈ ਉੱਥੇ ਹੀ ਇਸ ਵਿੱਚ ਫਾਈਬਰ ਹੋਣ ਦੇ ਕਾਰਨ ਤੁਹਾਡਾ ਪੇਟ ਵੀ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਤੁਸੀਂ ਕਮਜ਼ੋਰੀ ਮਹਿਸੂਸ ਨਹੀਂ ਕਰੋਗੇ।

• ਕਿਉਂਕਿ ਤਰਬੂਜ਼ ਵਿੱਚ 90% ਪਾਣੀ ਹੁੰਦਾ ਹੈ ਇਹ ਸਾਡੇ ਸਰੀਰ ਵਿੱਚ ਤਰਲ ਪਦਾਰਥ ਅਤੇ ਇਲੈਕਟ੍ਰੋਲਾਈਟਸ ਦੀ ਦੁਬਾਰਾ ਪੂਰਤੀ ਕਰਦਾ ਹੈ ਤੇ ਡੀਹਾਈਡ੍ਰੇਟ ਤੋਂ ਬਚਾਉਂਦਾ ਹੈ। 

• ਤਰਬੂਜ਼ ਸਾਡੀ ਸਿਹਤ ਤੇ ਸੁੰਦਰਤਾ ਦੋਨਾਂ ਲਈ ਲਾਭਕਾਰੀ ਹੈ ਤੇ ਨਾਲ ਇਸਦੇ ਬੀਜ ਵੀ ਬਹੁਤ ਗੁਣਕਾਰੀ ਹੁੰਦੇ ਹਨ।