ਤੁਸੀ ਟਮਾਟਰ ਉਗਾਉਣ ਦੇ ਲਈ ਅਜਿਹੀ ਜਗਾਂ ਚੁਣੋ ਜਿੱਥੇ ਧੁੱਪ ਚੰਗੀ ਤਰਾਂ ਪੈਂਦੀ ਹੋਵੇ ਅਤੇ ਘੱਟ ਤੋਂ ਘੱਟ 8 ਤੋਂ 10 ਘੰਟੇ ਤੱਕ ਧੁੱਪ ਰਹਿੰਦੀ ਹੋਵੇ।
1. ਟਮਾਟਰ ਦੀ ਪਨੀਰੀ ਲਗਾਉਣ ਲਈ ਚੁਣੀ ਗਈ ਟਰੇਅ ਵਿੱਚ ਮਿੱਟੀ ਪਾਓ ਅਤੇ ਇੱਕ ਕੱਪ ਵਿੱਚ ਇੱਕ ਹੀ ਬੀਜ ਬੀਜੋ। ਟਰੇਅ ਨੂੰ ਪੋਲੀਥੀਂਨ ਚਾਦਰ ਨਾਲ ਢੱਕ ਦਿਓ ਤਾਂ ਕਿ ਪੂਰੀ ਤਰਾਂ ਨਾਲ ਪਨੀਰੀ ਤਿਆਰ ਹੋ ਸਕੇ।ਪਨੀਰੀ ਦੇ ਲਈ ਵੱਡੇ ਕੱਪ ਵਾਲੀ ਟਰੇਅ ਚੁਣੋ।ਟਮਾਟਰ ਦੀ ਪਨੀਰੀ ਤਿਆਰ ਹੋਣ ਵਿੱਚ 3-4 ਹਫਤੇ ਲੱਗਦੇ ਹਨ।
2. ਟਰਾਂਸਪਲਾਟਿੰਗ ਤੋਂ ਬਾਅਦ ਪੌਦਿਆਂ ਨੂੰ ਸਹਾਰਾ ਦੇਣ ਲਈ ਬਾਂਸ ਦੇ ਡੰਡੇ ਜਾਂ ਢਾਚਾਂ ਬਣਾ ਕੇ ਲਗਾ ਦਿਓ ਕਿਉਕਿ ਫਲ ਆਉਣ ਦੀ ਸਥਿੱਤੀ ਵਿੱਚ ਇਸ ਨੂੰ ਸਹਾਰੇ ਦੀ ਜਰੂਰਤ ਹੁੰਦੀ ਹੈ।
3. ਟਰਾਂਸਪਲਾਟਿੰਗ ਤੋਂ ਬਾਅਦ ਪੌਦਿਆਂ ਨੂੰ ਰੋਜ ਪਾਣੀ ਦਿਓ, ਧਿਆਨ ਰੱਖੋ ਕਿ ਪਾਣੀ ਕੇਵਲ ਪੌਦਿਆ ਦੀਆਂ ਜੜਾਂ ਵਿੱਚ ਹੀ ਪਵੇ ਕਿਉਕਿ ਪੱਤਿਆਂ ਤੇ ਪਾਣੀ ਪੈਣ ਨਾਲ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।
4. ਇਸ ਤੋਂ ਬਾਅਦ ਪੌਦਿਆਂ ਦੀ ਛਟਾਈ ਕਰ ਦਿਓ ਤਾਂ ਜੋ ਪੌਦੇ ਚੰਗੀ ਤਰਾਂ ਨਾਲ ਵਿਕਾਸ ਕਰ ਸਕਣ।
5. ਟਮਾਟਰ ਪੋਸ਼ਕ ਤੱਤਾਂ ਦਾ ਭੰਡਾਰ ਹੈ ਇਸ ਨੂੰ ਵੀ ਵਧੀਆਂ ਵਿਕਾਸ ਲਈ ਪੋਸ਼ਕ ਤੱਤਾਂ ਦੀ ਜਰੂਰਤ ਹੂੰਦੀ ਹੈ ਇਸ ਲਈ ਤੁਸੀ ਫਲ ਆਉਣ ਤੇ ਫੁੱਲ ਆਉਣ ਦੀ ਸਥਿੱਤੀ ਵਿੱਚ 10 ਦਿਨਾਂ ਦੇ ਅੰਤਰਾਲ ਤੇ ਜੈਵਿਕ ਖਾਦ ਜਰੂ੍ਰ ਪਾਓ।
6. ਕੀਟਾਂ ਤੋ ਰੋਕਥਾਮ ਲਈ ਤੁਸੀ ਜੈਵਿਕ ਖਾਦ ਦਾ ਇਸਤੇਮਾਲ ਕਰ ਸਕਦੇ ਹੋਂ।
7. ਜਦੋਂ ਟਮਾਟਰ ਦਾ ਰੰਗ ਹਰੇ ਤੋਂ ਪੀਲਾ ਅਤੇ ਲਾਲ ਹੋਣ ਲੱਗੇ ਤਾਂ ਉਸਨੂੰ ਤੋੜ ਸਕਦੇ ਹੋਂ।
ਇਸ ਤਰਾਂ ਤੁਸੀ ਆਪਣੀ ਘਰੇਲੂ ਬਗੀਚੀ ਵਿੱਚ ਟਮਾਟਰ ਉਗਾਕੇ ਇਸਤੇਮਾਲ ਕਰ ਸਕ ਸਕਦੇ ਹੋਂ ਜੋ ਕਿ ਤੁਹਾਡੇ ਲਈ ਸਿਹਤਮੰਦ ਵੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.