ਅੱਪਡੇਟ ਵੇਰਵਾ

1388-gad.jpg
ਦੁਆਰਾ ਪੋਸਟ ਕੀਤਾ GADVASU
2018-02-21 13:21:52

ਅਜਿਹੀ ਬਿਮਾਰੀ ਜੋ ਪਸ਼ੂਆਂ ਦੇ ਸੂਣ ਤੋਂ 3-10 ਦਿਨਾਂ ਬਾਅਦ ਹੁੰਦੀ ਹੈ

ਜ਼ਿਆਦਾ ਦੁੱਧ ਦੀ ਪੈਦਾਵਾਰ ਵਾਲੀਆਂ ਗਾਵਾਂ ਅਤੇ ਮੱਝਾਂ ਇੱਕ ਅਜਿਹੀ ਬਿਮਾਰੀ ਦਾ ਸ਼ਿਕਾਰ ਹੋ ਸਕਦੀਆ ਹਨ ਜੋਂ ਸੂਣ ਤੋਂ ਕੁੱਝ ਦਿਨਾਂ ਬਾਅਦ ਹੀ ਹੋ ਜਾਂਦੀ ਹੈ ।ਜਿਆਦਾਤਾਰ ਤਾਜ਼ੇ ਸੂਏ ਪਸ਼ੂਆਂ ਵਿੱਚ ਇਹ ਬਿਮਾਰੀ ਸੂਣ ਤੋਂ ਬਾਅਦ 3-10 ਦਿਨਾਂ ਤੱਕ ਹੁੰਦੀ ਹੈ । ਇਸ ਬਿਮਾਰੀ ਨੂੰ ਸੂਤਕੀ ਬੁਖਾਰ ਕਿਹਾ ਜਾਂਦਾ ਹੈ । ਇਸ ਦਾ ਮੁੱਖ ਕਾਰਨ ਖੂਨ ਵਿੱਚ ਕੈਲਸ਼ੀਅਮ ਦੀ ਮਿਕਦਾਰ ਦਾ ਘੱਟਣਾ ਹੈ । ਇਸ ਬਿਮਾਰੀ ਦਾ ਸਮਾਂ ਕਾਫੀ ਹੱਦ ਤੱਕ ਨਿਸ਼ਚਿਤ ਹੁੰਦਾ ਹੈ । 

ਜਿਆਦਾਤਾਰ ਸੂਣ ਤੋਂ ਬਾਅਦ ਕੁੱਝ ਦਿਨਾਂ ਨੂੰ ਛੱਡਕੇ ਇਸ ਤੋਂ ਅਗਲੇ ਜਾਂ ਪਿਛਲੇ ਸਮੇਂ ਵਿੱਚ ਇਹ ਬਿਮਾਰੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਤੀਜੇ ਸੂਏ ਤੋਂ ਉੱਤੇ ਵਾਲੇ ਪਸ਼ੂ ਇਸ ਬਿਮਾਰੀ ਦੇ ਪ੍ਰਭਾਵ ਵਿੱਚ ਜਿਆਦਾ ਆਉਦੇ ਹਨ।

ਇਸ ਬਿਮਾਰੀ ਦੇ ਕੁੱਝ੍ਹ ਲੱਛਣ:

• ਪਸ਼ੂ ਸੁਸਤ ਹੋ ਜਾਂਦਾ ਹੈ ਤੇ ਪੱਠੇ ਖਾਣੇ ਬੰਦ ਕਰ ਦਿੰਦਾ ਹੈ । 

• ਬਿਮਾਰੀ ਦੇ ਸ਼ੁਰੂ ਵਿੱਚ ਪਸ਼ੂ ਲੜਖੜਾ ਕੇ ਤੁਰਦਾ ਹੈ ਤੇ ਸਰੀਰ ਜਕੜਿਆਂ ਜਿਹਾ ਲੱਗਦਾ ਹੈ। 

• ਪਸ਼ੂ ਗਰਦਣ ਮਰੋੜ ਕੇ ਬੈਠ ਜਾਂਦਾ ਹੈ ਜਾਂ ਇੱਕ ਪਾਸੇ ਲੰਬਾ ਪੈ ਜਾਂਦਾ ਹੈ ।

ਇਲਾਜ ਕੀ ਹਨ ਤੇ ਕੀ ਹਨ ਸਾਵਧਾਨੀਆ ?

• ਅਸਲ ਬਿਮਾਰੀ ਦਾ ਇਲਾਜ ਤਾਂ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾਂਦਾ ਹੈ । ਇਸ ਲਈ ਨੇੜੇ ਦੇ ਵਧੀਆ ਤਜ਼ਰਬੇਕਾਰ ਡਾਕਟਰ ਤੋਂ ਦਵਾਈ ਜਰੂ੍ਰ ਦਵਾਓ।

• ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂ ਨੂੰ ਨਾਲ ਰਾਹੀ ਕੋਈ ਵੀ ਦਵਾਈ ਨਾ ਪਿਆਉ।

• ਜਿੰਨਾਂ ਪਸ਼ੂਆਂ ਵਿੱਚ ਪਿਛਲੇ ਸੂਏ ਬਿਮਾਰੀ ਆਈ ਹੋਵੇ ਉਨਾਂ ਪਸ਼ੂਆਂ ਦਾ ਪੂਰਾ ਦੁੱਧ ਨਾ ਕੱਢੋ । 

• ਪਸ਼ੂ ਨੂੰ ਗਰਭ ਦੇ ਅੰਤਲੇ ਮਹੀਨੇ 15-20 ਗ੍ਰਾਮ ਨਿਸ਼ਾਦਰ ਖੁਰਾਕ ਵਿੱਚ ਮਿਲਾ ਕੇ ਖਵਾਓ।

• ਗਰਭ ਦੇ ਅਖੀਰਲੇ ਮਹੀਨੇ ਵਿੱਚ ਖੁਰਾਕ ਤੋਂ ਇਲਾਵਾ ਕੈਲਸ਼ੀਅਮ ਨਾ ਦਿਓ।