ਮਾਹਰ ਸਲਾਹਕਾਰ ਵੇਰਵਾ

idea99Cattle_feed.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-06-23 12:00:02

ਪਸ਼ੂ ਪਾਲਣ: ਵਧੇਰੇ ਦੁੱਧ ਲੈਣ ਲਈ ਖੁਰਾਕ ਵਿੱਚ ਊਰਜਾ ਦੀ ਲੋੜ ਹੁੰਦੀ ਹੈ। ਪੱਠਿਆਂ ਤੋਂ ਇਲਾਵਾ ਖੁਰਾਕ ਵਿੱਚ ਅਨਾਜ ਦਾ ਉਪਯੋਗ ਵੀ ਕਈ ਵਾਰ ਵੱਧ ਜਾਂਦਾ ਹੈ। ਪਰ ਜਦੋਂ ਵੀ ਵੰਡ ਵਿੱਚ ਅਨਾਜ 25-30 ਫੀਸਦੀ ਤੋਂ ਵੱਧ ਦਿੱਤਾ ਜਾਂਦਾ ਹੈ ਤਾਂ ਇਸ ਵਿਚਲੇ ਮੈਦੇ ਕਾਰਣ ਰਿਊਮਨ ਦੀ ਪੀ.ਐਚ. ਘੱਟਦੀ ਹੈ ਅਤੇ ਜੇ ਇਹ 5.0 ਤੋਂ ਥੱਲੇ ਹੋ ਜਾਵੇ ਤਾਂ ਪਸ਼ੂ ਤੇਜਾਬੀਪਨ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਫੈਟ ਘੱਟ ਜਾਂਦੀ ਹੈ। ਸੋ ਵੰਡ ਵਿੱਚ ਬਫਰ ਤੇ ਯੀਸਟ ਦਾ ਇਸਤੇਮਾਲ ਵੀ ਜ਼ਰੂਰੀ ਹੈ। ਕੁੱਝ ਪਦਾਰਥ ਜਿਹੜੇ ਲੈਕਟਿਕ ਐਸਿਡ ਨੂੰ ਘਟਾਉਂਦੇ ਹਨ, ਉਨ੍ਹਾਂ ਦੀ ਵਰਤੋਂ ਵੀ ਹੋਣੀ ਚਾਹੀਦੀ ਹੈ। ਵੰਡ ਨੂੰ ਜੇ ਭਾਫ ਪ੍ਰਣਾਲੀ ਨਾਲ ਤਿਆਰ ਗੋਲੀਆਂ ਦੇ ਰੂਪ ਵਿੱਚ ਵਰਤੀਏ ਤਾਂ ਵੀ ਫੈਟ/ਗਰੈਵਿਟੀ ਵੱਧ ਸਕਦੀ ਹੈ ਕਿਉਂਕਿ ਭਾਵ ਕਾਰਣ ਅਨਾਜ ਵਿਚਲੇ ਮੈਦੇ ਦੀ ਪਾਚਣ ਸ਼ਕਤੀ ਵੱਧ ਜਾਂਦੀ ਹੈ।