ਅੱਜ ਦੇ ਸਮੇਂ ਵਿੱਚ ਪਸ਼ੂ ਪਾਲਣ ਵਿੱਚ ਸਭ ਤੋਂ ਵੱਡੀ ਸਮੱਸਿਆਂ ਹੈ ਥਣਾਂ ਦੀ ਸਮੱਸਿਆ। ਜਿੰਨੀਆਂ ਹੀ ਥਣਾਂ ਦੀਆਂ ਬਿਮਾਰੀਆਂ ਹਨ ਉਸ ਤੋਂ ਕਈ ਜਿਆਦਾ ਦਵਾਈਆਂ ਦੀਆਂ ਕੰਪਨੀਆਂ ਆ ਚੁੱਕੀਆਂ ਹਨ ਜੋ ਕਿ ਪਸ਼ੂ ਪਾਲਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣੇ ਪ੍ਰੋਡਕਟ ਵੇਚ ਦਿੰਦੀਆ ਹਨ ਪਰ ਪਰਨਾਲਾ ਫਿਰ ਉੱਥੇ ਦਾ ਉੱਥੇ। ਪਸ਼ੂਆਂ ਦੇ ਥਣਾਂ ਦੇ ਥਨੈਲਾਂ ਰੋਗ ( mastitas) ਦੀ ਸਮੱਸਿਆ ਲਈ ਅਸਾਨ ਨੁਸਖਾ ਸ਼ੇਅਰ ਕਰ ਰਹੇ ਹਾਂ ਜੋ ਕਿ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਹੈ।
• 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ)
• ਲਗਭਗ 50 ਗ੍ਰਾਮ ਹਲਦੀ
• 15 ਗ੍ਰਾਮ ਚੂਨਾ (ਜਰਦੇ ਵਾਲਾ)
ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ।
ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ।
ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ।ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ । ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store