ਅੱਪਡੇਟ ਵੇਰਵਾ

3695-a1.jpg
ਦੁਆਰਾ ਪੋਸਟ ਕੀਤਾ Apni Kheti
2019-01-14 09:54:03

ਕਿਵੇਂ ਬਣਾਈਏ ਫਸਲਾਂ ਦੀ ਪੈਦਾਵਾਰ ਲਈ ਅਸਰਦਾਰ ਘੋਲ

ਇਸ ਦੀ ਵਰਤੋਂ ਸਾਰੀਆਂ ਫਸਲਾਂ 'ਤੇ ਫਲ ਅਤੇ ਫੁੱਲ ਆਉਣ ਦੀ ਸਥਿਤੀ ਵਿੱਚ ਟਾੱਨਿਕ ਦੇ ਰੂਪ ਵਿੱਚ ਲਾਭਦਾਇਕ ਹੈ। ਦਾਣੇ, ਫਲ, ਫੁੱਲ, ਸਬਜ਼ੀਆਂ ਅਤੇ ਫਲੀਆਂ ਵਿੱਚ ਚਮਕ ਆਉਣ ਦੇ ਨਾਲ-ਨਾਲ ਆਕਾਰ ਅਤੇ ਵਜਨ ਵੱਧਦਾ ਹੈ।

ਸਮੱਗਰੀ

• 10 ਲੀਟਰ ਗਊ-ਮੂਤਰ

• 100 ਗ੍ਰਾਮ ਤਿਲ

• 100 ਗ੍ਰਾਮ ਮੂੰਗ

• 100 ਗ੍ਰਾਮ ਉੜਦ

• 100 ਗ੍ਰਾਮ ਰਵਾਂਹ

• 100 ਗ੍ਰਾਮ ਮੋਠ

• 100 ਗ੍ਰਾਮ ਚਣੇ

• 200 ਲੀਟਰ ਪਾਣੀ

ਬਣਾਉਣ ਦੀ ਵਿਧੀ

ਸ਼ਾਮ ਨੂੰ ਇੱਕ ਬਰਤਨ ਵਿੱਚ ਤਿਲ ਲੈ ਕੇ ਭਿਓਂ ਦਿਓ। ਅਗਲੇ ਦਿਨ ਸਵੇਰੇ ਮੂੰਗ, ਉੜਦ, ਰਵਾਂਹ, ਮੋਠ, ਮਸਰ, ਚਣੇ ਅਤੇ ਕਣਕ ਇਨ੍ਹਾ ਸਾਰਿਆਂ ਦੇ 100-100 ਗ੍ਰਾਮ ਦਾਣਿਆਂ ਨੂੰ ਪਾਣੀ ਵਿੱਚ ਭਿਓਂ ਦਿਓ। ਤੀਸਰੇ ਦਿਨ ਸਵੇਰੇ ਸਾਰੀਆਂ ਚੀਜਾਂ ਨੂੰ ਪਾਣੀ ਵਿੱਚੋਂ ਕੱਢ ਕੇ ਕੱਪੜੇ ਵਿੱਚ ਬੰਨ੍ਹ ਕੇ ਪੁੰਗਰਣ ਲਈ ਟੰਗ ਦਿਓ। ਉਸ ਪਾਣੀ ਨੂੰ ਡੋਲੋ ਨਾ ਜਿਸ ਵਿੱਚ ਦਾਣੇ ਭਿਓਂ ਕੇ ਰੱਖੇ ਸੀ। ਜਦੋਂ 1 ਸੈਂ.ਮੀ. ਪੁੰਗਰਾਅ ਨਿਕਲ ਆਉਣ 'ਤੇ ਇਸ ਸਮੱਗਰੀ ਦੀ ਸਿਲਬੱਟੇ (ਕੂੰਡੇ) ਵਿੱਚ ਚਟਨੀ ਬਣਾ ਲਓ। 200 ਲੀਟਰ ਪਾਣੀ ਵਿੱਚ ਇਹ ਚਟਨੀ, ਦਾਣਿਆਂ ਦਾ ਪਾਣੀ ਅਤੇ 10 ਲੀਟਰ ਗਊ -ਮੂਤਰ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਕੱਪੜੇ ਨਾਲ ਛਾਂਣ ਕੇ ਉਸ ਦਿਨ ਫਸਲ 'ਤੇ ਸਪਰੇਅ ਕਰੋ।

ਭੰਡਾਰਣ ਅਤੇ ਸਾਵਧਾਨੀਆਂ

ਇਸ ਕਾੜ੍ਹੇ ਦਾ ਭੰਡਾਰਣ ਨਾ ਕਰੋ। ਕਾੜ੍ਹਾ ਬਣਾ ਕੇ ਤੁਰੰਤ ਵਰਤੋਂ ਕਰੋ।

ਵਰਤੋਂ/ਉਪਯੋਗ

ਫਸਲ ਦੇ ਦਾਣੇ ਦੁੱਧ ਅਵਸਥਾ ਦੇ ਸਮੇਂ, ਫਲ ਫਲੀ ਦੀ ਛੋਟੀ ਅਵਸਥਾ ਦੇ ਸਮੇਂ ਅਤੇ ਹਰੀ ਸਬਜੀ ਕੱਟਣ ਤੋਂ 5 ਦਿਨ ਪਹਿਲਾਂ ਜਾਂ ਫੁੱਲਾਂ ਵਿੱਚ ਕਲੀ ਅਵਸਥਾ 'ਤੇ ਛਿੜਕਾਅ ਕਰੋ।