ਮਾਹਰ ਸਲਾਹਕਾਰ ਵੇਰਵਾ

idea99potato.jpeg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-05 11:28:21

ਰੋਗ ਰਹਿਤ ਆਲੂ ਪੈਦਾ ਕਰਨ ਲਈ ਨਿਰੋਗੀ ਬੀਜ ਹੀ ਵਰਤੋਂ- 

  • ਆਲੂਆਂ ਦੇ ਜ਼ਿਆਦਾਤਰ ਭਿਆਨਕ ਰੋਗ (ਜਿਵੇਂ ਕਿ ਵਿਸ਼ਾਣੂੰ ਰੋਗ, ਪਿਛੇਤਾ ਝੁਲਸ ਰੋਗ, ਖਰੀਂਢ ਰੋਗ ਅਤੇ ਧੱਫੜੀ ਰੋਗ ਆਦਿ) ਬੀਜ ਰਾਹੀਂ ਹੀ ਫੈਲਦੇ ਹਨ ਅਤੇ ਬੀਜ ਵਾਲੇ ਇਹ ਬਿਮਾਰ ਆਲੂ ਬਿਮਾਰੀ ਦੀ ਲਾਗ ਲਗਾਉਣ ਦਾ ਕੰਮ ਕਰਦੇ ਹਨ। ਬਿਮਾਰੀ ਵਾਲੇ ਆਲੂਆਂ ਦੀ ਬਿਜਾਈ ਨਾ ਕਰੋ।
  • ਬਹਾਰ ਰੁੱਤ (ਅਕਤੂਬਰ) ਅਤੇ ਪਿਛੇਤੇ ਨਵੰਬਰ-ਦਸੰਬਰ ਸਮੇਂ ਬੀਜੀ ਜਾਣ ਵਾਲੀ ਆਲੂ ਦੀ ਫਸਲ ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਨ੍ਹਾਂ ਮਹੀਨਿਆਂ ਵਿੱੱਚ ਫਸਲ ਤੇ ਬਿਮਾਰੀ ਲੱਗਣ ਲਈ ਮੌਸਮ ਬਹੁਤ ਅਨੁਕੂਲ ਹੁੰਦਾ ਹੈ।
  • ਬਹਾਰ ਰੁੱਤ (ਅਕਤੂਬਰ) ਅਤੇ ਪਿਛੇਤੇ ਨਵੰਬਰ-ਦਸੰਬਰ ਵਿੱਚ ਬੀਜੀ ਜਾਣ ਵਾਲੀ ਫਸਲ ਵਾਲੇ ਆਲੂ ਹੀ ਮੁੱਖ ਤੌਰ ਤੇ ਬੀਜ ਲਈ ਅਤੇ ਸਾਡੀ ਰੋਜਾਨਾ ਵਰਤੋਂ ਵਿੱਚ ਆਉਣ ਲਈ ਰਾਸ਼ਨ ਵਾਸਤੇ ਠੰਡੇ ਗੋਦਾਮਾਂ ਵਿੱਚ ਰੱਖ ਕੇ ਸੰਭਾਲ ਲਏ ਜਾਂਦੇ ਹਨ।ਪਿਛੇਤਾ ਝੁਲਸ ਰੋਗ ਜੇਕਰ ਆਲੂਆਂ ਦੀ ਫਸਲ ਵਿੱਚ ਆਲੂ ਬਣਨ ਤੋਂ ਪਹਿਲਾਂ ਹੀ ਖੇਤ ਵਿੱਚ ਆ ਜਾਵੇ ਤਾਂ ਇਹ ਆਲੂਆਂ ਦੇ ਝਾੜ ਤੇ ਮਾੜਾ ਅਸਰ ਕਰਦਾ ਹੈ।
  • ਰੋਗੀ ਜਾਂ ਗਲੇ-ਸੜੇ ਆਲੂਆਂ ਨੂੰ ਠੰਡੇ ਗੋਦਾਮਾਂ ਵਿੱਚੋਂ ਕੱਢ ਕੇ ਬਾਹਰ ਖੁੱਲੇ ਵਿੱਚ ਨਹੀਂ ਛੱਡਣਾ ਚਾਹੀਦਾ, ਸਗੋਂ ਇਨ੍ਹਾਂ ਨੂੰ ਟੋਆ ਪੁੱਟ ਕੇ ਮਿੱਟੀ ਵਿੱਚ ਦਬਾ ਦੇਣਾ ਚਾਹੀਦਾ ਹੈ।
  • ਰੋਗਾਂ ਦਾ ਬੀਜ ਉੱਤੇ ਹਮਲਾ ਹੋਣ ਕਰਕੇ ਮਿਆਰ ਘੱਟ ਜਾਂਦਾ ਹੈ ਤੇ ਮੰਡੀ ਵਿਚ ਆਲੂਆਂ ਦਾ ਪੂਰਾ ਮੁੱਲ ਨਹੀਂ ਮਿਲਦਾ।