ਮਾਹਰ ਸਲਾਹਕਾਰ ਵੇਰਵਾ

idea99chilli_disease.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-07-22 11:57:09

मिर्च को शाखाओं के सूखने और फलों के गलने से बचाएं

ਕਿਸਾਨ ਵੀਰ ਮਿਰਚਾਂ ਨੂੰ ਟਾਹਣੀਆਂ ਦੇ ਸੋਕੇ ਅਤੇ ਫਲਾਂ ਦੇ ਗਾਲ੍ਹੇ ਤੋਂ ਬਚਾਉਣ ਲਈ ਹੇਠ ਦਿੱਤੇ ਮਾਹਿਰਾਂ ਦੇ ਸੁਝਾਅ ਵਰਤਣ:

  • ਬਿਮਾਰੀ ਦੇ ਹਮਲੇ ਨਾਲ ਮਿਰਚਾਂ ਦੀਆਂ ਫਲਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਹੇਠਾਂ ਵੱਲ ਨੂੰ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਤੇ ਬਾਅਦ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਪੈਦਾ ਹੋ ਜਾਂਦੇ ਹਨ।
  • ਲਾਲ ਮਿਰਚਾਂ ਤੇ ਬਿਮਾਰੀ ਦਾ ਹਮਲਾ ਵਧੇਰੇ ਹੋਣ ਕਾਰਨ ਇਨ੍ਹਾਂ ਤੇ ਗੋਲ ਤੋਂ ਲੰਬੂਤਰੇ ਹੇਠਾਂ ਧੱਸੇ ਹੋਏ ਧੱਬੇ ਪੈ ਜਾਂਦੇ ਹਨ ਅਤੇ ਮਿਰਚਾਂ ਘਸਮੈਲੇ ਰੰਗ ਦੀਆਂ ਹੋ ਕੇ ਡਿੱਗ ਪੈਂਦੀਆਂ ਹਨ।
  • ਜੁਲਾਈ-ਅਗਸਤ ਮਹੀਨੇ ਦੌਰਾਨ ਗਰਮ ਅਤੇ ਸਿੱਲ੍ਹਾ ਮੌਸਮ ਇਸ ਬਿਮਾਰੀ ਦੇ ਵੱਧਣ-ਫੁੱਲਣ ਲਈ ਬਹੁਤ ਅਨੁਕੂਲ ਹੁੰਦਾ ਹੈ।
  • ਇਸ ਰੋਗ ਤੋਂ ਬਚਾਅ ਲਈ ਜੁਲਾਈ ਦੇ ਮਹੀਨੇ ਮਿਰਚਾਂ ਤੇ 250 ਮਿ.ਲਿ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ -45 ਜਾਂ ਬਲਾਈਟੌਕਸ ਨੂੰ 250 ਲਿਟਰ ਨੂੰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ । ਲੋੜ ਪੈਣ ਤੇ 10 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਹੋਰ ਕਰੋ।