ਮਈ ਮਹੀਨੇ ਦੌਰਾਨ,2021 ਮਹੀਨੇ ਦੇ ਪਹਿਲੇ ਹਫਤੇ ਦੌਰਾਨ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ ਸੀ ਪਰ ਅਗਲੇ ਹੀ ਹਫਤੇ ਹੇਠਾਂ 28 ਡਿਗਰੀ ਸੈਂਟੀਗ੍ਰੇਡ 'ਤੇ ਆ ਗਿਆ ਜੋ ਆਮ ਨਾਲੋਂ 10 ਡਿਗਰੀ ਸੈਂਟੀਗ੍ਰੇਡ ਘੱਟ ਸੀ, ਇਹ ਪੱਛਮੀ ਚੱਕਰਵਾਤ ਦੇ ਅਸਰ ਹੇਠ ਹੋਇਆ। ਪੀ.ਏ.ਯੂ. ਦੇ ਪ੍ਰਿੰਸੀਪਲ ਐਗਰੋਮੀਓਰੋਲੋਜਸਿਟ, ਡਾ. ਕੇ ਕੇ ਗਿੱਲ ਅਨੁਸਾਰ ਮਈ ਦੇ ਪਹਿਲੇ ਪੰਦਰਵਾੜੇ ਦੌਰਾਨ 8.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦ ਕਿ ਸਾਧਾਰਨ ਵਰਖਾ 3.6 ਮਿਲੀਮੀਟਰ ਰਿਕਾਰਡ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਆਉਣ ਵਾਲੇ 2-3 ਦਿਨਾਂ ਵਿੱਚ ਹੋਰ ਮੀਂਹ ਪੈਣ ਦੀਆ ਸੰਭਾਵਨਾਵਾਂ ਹਨ। ਅੱਗੋਂ ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ 14 ਮਈ ਨੂੰ ਲਕਸ਼ਦੀਪ ਅਤੇ ਅਰਬ ਸਾਗਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਜੋ ਕਿ ਇੱਕ ਚੱਕਰਵਾਤ ਵਿੱਚ ਤਬਦੀਲ ਹੋ ਗਿਆ, ਜਿਸ ਨੂੰ “ਤੌਕਤੇ” ਦਾ ਨਾਂ ਦਿੱਤਾ ਗਿਆ। ਉਸ ਤੋਂ ਬਾਅਦ 17 ਮਈ ਨੂੰ ਗੁਜਰਾਤ ਦੇ ਤੱਟ 'ਤੇ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਅਖਤਿਆਰ ਕਰ ਲਿਆ ਜਿਸ ਨਾਲ ਕਾਫੀ ਜਗਾ 'ਤੇ ਨੁਕਸਾਨ ਹੋਇਆ। ਇਹ ਤੂਫਾਨ 155-165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨੂੰ ਪਾਰ ਕਰਦਾ ਹੋਇਆ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਗਿਆ। ਹੁਣ ਇਹ ਰਾਜਥਾਨ ਵੱਲ ਜਾ ਰਿਹਾ ਹੈ, ਜਿਸ ਦੇ ਅਸਰ ਹੇਠ ਇਲਾਕੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 18 ਮਈ ਦੀ ਸ਼ਤਮ ਤੋਂ ਹਰਿਆਣਾ ਤੋਂ ਦੱਖਣ ਪੱਛਮੀ ਭਾਗਾਂ ਵਿੱਚ 1-3 ਸੈਂਟੀਮੀਟਰ ਤੱਕ ਵਰਖਾ ਹੋਣ ਦੇ ਅਸਾਰ ਹਨ। ਉਸ ਤੋਂ ਬਾਅਦ 19-20 ਮਈ ਨੂੰ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕੇ ਇਸ ਦੀ ਚਪੇਟ ਵਿੱਚ ਆਉਣ ਦੀ ਸੰਭਾਵਨਾ ਹੈ। ਜਿਸ ਦੇ ਮੱਦੇ ਨਜ਼ਰ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿਤੇ-ਕਿਤੇ 7-10 ਸੈਂਟੀਮੀਟਰ ਤੱਕ ਵੀ ਵਰਖਾ ਹੋ ਸਕਦੀ ਹੈ। ਇਸ ਤੋਂ ਇਲਾਵਾ 40-50 ਕਿਲੋਮੀਟਰ ਤੱਕ ਤੇਜ਼ ਹਵਾਵਾਂ ਦੀ ਵੀ ਉਮੀਦ ਦਰਸਾਈ ਜਾ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੀਏਯੂ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੀ ਗਈ ਲੰਮੇਂ ਸਮੇਂ ਦੀ ਭਵਿੱਖਬਾਣੀ ਅਨੁਸਾਰ ਦੱਖਣ-ਪੱਛਮੀ ਮਾਨਸੂਨ 22 ਮਈ ਤੱਕ ਅੰਡੇਮਾਨ ਤੱਕ ਪੰਹੁਚ ਜਾਵੇਗਾ ਅਤੇ 21 ਮਈ ਨੂੰ ਹੀ ਬੰਗਾਲ ਦੀ ਖਾੜੀ ਅਤੇ ਅੰਡੇਮਾਨ- ਨਿਕੋਬਾਰ ਵਿੱਖੇ ਬਾਰਿਸ਼ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਪੰਜਾਬ ਵਿੱਚ ਵੀ ਇਸ ਦੇ ਜੁਲਾਈ ਦੇ ਪਹਿਲੇ ਹਫਤੇ ਤੱਕ ਪਹੁੰਚਣ ਦੇ ਅਨੁਮਾਨ ਲਗਾਏ ਜਾ ਰਹੇ ਹਨ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store