ਮਾਹਰ ਸਲਾਹਕਾਰ ਵੇਰਵਾ

idea99paddy-maize_crop-ak.jpg
ਦੁਆਰਾ ਪੋਸਟ ਕੀਤਾ IMD, Shimla
ਪੰਜਾਬ
2020-06-19 18:16:08

Suggestions for Rabi Crops

IMD, ਸ਼ਿਮਲਾ ਵੱਲੋਂ ਕਿਸਾਨਾਂ ਲਈ ਹਾੜੀ ਦੀਆਂ ਫਸਲਾਂ ਸੰਬੰਧੀ ਸੁਝਾਅ:

  • ਹਾੜੀ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤੀ ਨੂੰ ਚੰਗੀ ਤਰ੍ਹਾਂ ਵਾਹੋ।
  • ਇਸ ਨਾਲ ਕੀਟਾਂ ਦੇ ਅੰਡਿਆਂ ਅਤੇ ਬੱਚਿਆਂ ਦੇ ਨਾਲ-ਨਾਲ ਨਦੀਨਾਂ ਦੇ ਬੀਜ ਨਸ਼ਟ ਕਰਨ ਵਿੱਚ ਮਦਦ ਮਿਲਦੀ ਹੈ।
  • ਹਾੜੀ ਦੀਆਂ ਫਸਲਾਂ ਦੀ ਕਟਾਈ ਤੋਂ ਬਾਅਦ ਕਿਸਾਨਾਂ ਨੂੰ ਪ੍ਰਮਾਣਿਤ ਏਜੰਸੀ ਤੋਂ ਮਿੱਟੀ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਜੇਕਰ ਲੋੜ ਹੋਵੇ ਤਾਂ ਖੇਤ ਨੂੰ ਪੱਧਰਾ ਵੀ ਕਰਵਾਓ।
  • ਜਿੱਥੇ ਕਿਤੇ ਹਾੜੀ ਦੀਆਂ ਫਸਲਾਂ ਦੀ ਕਟਾਈ ਹੋ ਚੁੱਕੀ ਹੈ, ਉੱਥੇ ਹਰੀ ਖਾਦ ਵਾਲੀਆਂ ਫਸਲਾਂ ਦੀ ਬਿਜਾਈ ਦੀ ਸਲਾਹ ਦਿੱਤੀ ਜਾਂਦੀ ਹੈ।
  • ਹਰੀ ਖਾਦ ਦੇ ਵਿੱਚ ਗੁਆਰਾ, ਢੈਂਚਾ, ਸਣ, ਰਵਾਂਹ ਆਦਿ ਉਗਾਏ ਜਾ ਸਕਦੇ ਹਨ, ਫਸਲਾਂ ਦੇ ਸਹੀ ਵਿਕਾਸ ਅਤੇ ਪੁੰਗਰਾਅ ਲਈ ਉਚਿੱਤ ਨਮੀ ਦਾ ਹੋਣਾ ਜ਼ਰੂਰੀ ਹੈ।
  • ਝੋਨੇ ਦੀ ਪਨੀਰੀ: ਝੋਨੇ ਦੀ ਪਨੀਰੀ ਦੀ ਬਿਜਾਈ ਲਈ ਮਿੱਟੀ ਵਿੱਚ ਨਮੀ ਨੂੰ ਯਕੀਨੀ ਬਣਾਓ ਅਤੇ ਪਨੀਰੀ ਦੀ ਬਿਜਾਈ ਤੋਂ ਪਹਿਲਾਂ ਸਿਫਾਰਿਸ਼ ਕੀਤੇ ਰਸਾਇਣ ਨਾਲ ਸੋਧੋ।
  • ਮੱਕੀ ਦੀ ਬਿਜਾਈ ਲਈ ਸਲਾਹ ਦਿੱਤੀ ਜਾਂਦੀ ਹੈ ਅਤੇ ਮੀਂਹ ਪੈਣ ਤੋਂ ਬਾਅਦ ਜਦੋਂ ਮਿੱਟੀ ਵਿੱਚ ਨਮੀ ਹੋਵੇ ਤਾਂ ਬੀਜ ਪ੍ਰਬੰਧਨ (25-30 kg/ha) ਕਰੋ ਅਤੇ ਨਦੀਨਾਂ ਨੂੰ ਰੋਕਣ ਲਈ ਨਦੀਨ-ਨਾਸ਼ਕ ਵਰਤੋਂ।
  • ਮੱਕੀ ਦੇ ਖੇਤ ਵਿੱਚ ਪੱਤੇ ਖਾਣ ਵਾਲੀਆਂ ਸੁੰਡੀਆਂ ਅਤੇ ਚਿੱਟੇ ਸੁੰਡ ਲੱਗਣ ਦਾ ਖਤਰਾ ਰਹਿੰਦਾ ਹੈ, ਸਿਫਾਰਿਸ਼ ਕੀਤੇ ਰਸਾਇਣ ਵਰਤੋ।