ਮਾਹਰ ਸਲਾਹਕਾਰ ਵੇਰਵਾ

idea99pau_veg_4th_march.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-03-04 11:54:56

Suggestions for farmers growing Vegetables and Horticulture

ਸਬਜ਼ੀਆਂ- ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫ਼ਾਰਸ਼ ਕੀਤੇ ਫ਼ਾਸਲੇ 'ਤੇ ਹੀ ਖੇਤ ਵਿੱਚ ਲਗਾ ਦਿਉ।

  • ਬੈਂਗਣ ਦੇ ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾ ਦਿਉ।
  • ਇਹ ਸਮਾਂ ਭਿੰਡੀ ਦੀ ਪੰਜਾਬ ਸੁਹਾਵਨੀ ਅਤੇ ਲੋਬੀਏ ਦੀ ਕਾਉਪੀਜ 263 ਦੀ ਬੀਜਾਈ ਲਈ ਢੁੱਕਵਾਂ ਹੈ।
  • ਇਨ੍ਹਾਂ ਦਿਨ੍ਹਾਂ ਵਿੱਚ ਕੱਦੂ ਜਾਤੀ ਦੀ ਸਬਜ਼ੀਆਂ ਜਿਵੇਂ ਕਿ ਖਰਬੂਜਾ, ਚਪਣ ਕੱਦੂ, ਖੀਰਾ, ਘੀਆ, ਹਲਵਾ ਕੱਦੂ, ਕਾਲੀ ਤੋਰੀ, ਤਰ, ਬੰਗਾ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਬਾਗਬਾਨੀ- ਇਹ ਸਮਾਂ ਸਦਾਬਹਾਰ ਫ਼ਲਾਂ ਦੇ ਨਵੇਂ ਬੂਟਿਆਂ ਦੀ ਲਵਾਈ ਲਈ ਵਿਊਤਬੰਦੀ ਕਰਨ ਅਤੇ ਬੂਟੇ ਲਗਾਉਣ ਦਾ ਸਹੀ ਸਮਾਂ ਹੈ।

  • ਤਾਪਮਾਨ ਵਿਚ ਵਾਧਾ ਹੋਣ ਦੇ ਨਾਲ, ਫ਼ਲਦਾਰ ਬੂਟਿਆਂ ਤੇ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਵਧਣ ਦਾ ਖਤਰਾ ਰਹਿੰਦਾ ਹੈ ਇਸ ਲਈ ਇਸ ਸਮੇਂ ਫ਼ਲਦਾਰ ਬੂਟਿਆਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਅਤੇ ਸਿਫ਼ਾਰਸ਼ਾਂ ਮੁਤਾਬਿਕ ਉਪਚਾਰ ਕਰੋ ।
  • ਨਿੰਬੂ ਜਾਤੀ ਦੇ ਬੂਟਿਆਂ ਤੇ ਸਿੱਲਾ ਅਤੇ ਚੇਪੇ ਦੀ ਰੋਕਥਾਮ ਲਈ 200 ਮਿ.ਲੀ. ਕੰਨਫੀਡੋਰ ਜਾਂ 160 ਗ੍ਰਾਮ ਐਕਟਾਰਾ ਪ੍ਰਤੀ 500 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦਾ ਛਿੜਕਾਅ ਕਰੋ।
  • ਅਮਰੂਦਾਂ ਦੇ ਪੁਰਾਣੇ ਦਰੱਖ਼ਤਾਂ ਨੂੰ ਮੁੜ ਸੁਰਜੀਤ ਕਰਨ ਲਈ ਜਮੀਨ ਤੋਂ 1.5 ਮੀਟਰ ਦੀ ਉਚਾਈ ਤੋਂ ਦਰੱਖਤਾਂ ਨੂੰ ਕੱਟੋ ਅਤੇ ਕੱਟੇ ਹੋਏ ਸਿਰਿਆਂ ਉੱਪਰ ਬੋਰਡੋ ਪੇਸਟ ਲਗਾਉ।