ਮਾਹਰ ਸਲਾਹਕਾਰ ਵੇਰਵਾ

idea99onion.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-03-05 12:25:09

Suggestions for farmers growing Onion

ਪਿਆਜ- ਸਾਉਣੀ ਦੇ ਪਿਆਜ ਦੀਆਂ ਗੱਠੀਆਂ ਤਿਆਰ ਕਰਨ ਲਈ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਐਗਰੀ ਫਾਊਂਡ ਡਾਰਕ ਰੈੱਡ ਦੀ ਨਰਸਰੀ ਵਿੱਚ ਬਿਜਾਈ ਕਰ ਦਿਓ।

  • ਇੱਕ ਏਕੜ ਲਈ ਪੰਜ ਕਿੱਲੋ ਬੀਜ ਵਰਤੋ। ਇਹ ਬੀਜ ਅੱਠ ਮਰਲੇ ਵਿੱਚ ਬੈੱਡ ਬਣਾ ਕੇ ਬੀਜੋ।
  • ਹਾੜੀ ਦੇ ਪਿਆਜ਼ ਦੀ ਫਸਲ 'ਤੇ ਥਰਿੱਪ ਕੀੜਾ ਭੂਕਾਂ ਵਿੱਚੋਂ ਰਸ ਚੂਸ ਕੇ ਚਿੱਟੇ ਧੱਬੇ ਪਾ ਦਿੰਦਾ ਹੈ।
  • ਜਾਮਣੀ ਧੱਬੇ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ 300 ਗ੍ਰਾਮ ਕੈਵੀਅਟ 600 ਗ੍ਰਾਮ ਇੰਡੋਫਿਲ ਐੱਮ-45 ਅਤੇ 200 ਮਿਲੀਲੀਟਰ ਟ੍ਰਾਈਟੋਨ ਜਾਂ ਅਲਸੀ ਦਾ ਤੇਲ 200 ਲੀਟਰ ਪਾਣੀ ਪ੍ਰਤੀ ਏਕੜ ਨਾਲ ਛਿੜਕਾਅ ਕਰੋ।