ਮਾਹਰ ਸਲਾਹਕਾਰ ਵੇਰਵਾ

idea99hens.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-11-29 11:36:57

Some suggestions for poultry farming

ਮੁਰਗੀ ਪਾਲਕਾਂ ਲਈ ਮਾਹਿਰਾਂ ਦੀਆਂ ਸਲਾਹਾਂ ਹੇਠ ਲਿਖੇ ਅਨੁਸਾਰ ਹਨ:

ਸ਼ੈੱਡ ਦੇ ਪਾਸਿਆਂ ਤੇ ਪਰਦੇ ਲਗਾਓ। ਸ਼ੈੱਡ ਅੰਦਰ ਤਾਪਮਾਨ 60 ਡਿਗਰੀ ਫਾਰਨਹੀਟ ਤੋਂ ਥੱਲੇ ਨਹੀਂ ਜਾਣਾ ਚਾਹੀਦਾ। ਜੇ ਠੰਡ ਜ਼ਿਆਦਾ ਹੋਵੇ ਤਾਂ ਪਰਦੇ ਦੋਹਰੇ ਕਰ ਦੇਣੇ ਚਾਹੀਦੇ ਹਨ। ਚੂਚਿਆਂ ਨੂੰ ਉਮਰ ਮੁਤਾਬਕ ਨਿੱਘ ਦੇਣਾ ਚਾਹੀਦਾ ਹੈ। ਪਹਿਲੇ ਹਫ਼ਤੇ ਬਰੂਡਰ ਥੱਲੇ ਤਾਪਮਾਨ 90-95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਾਂ ਤਾਪਮਾਨ ਅੰਦਾਜ਼ੇ ਅਨੁਸਾਰ ਵੀ ਘਟਾ ਸਕਦੇ ਹੋ। ਦਾਣੇ ਵਿੱਚ ਕੌਕਸੀਡਿਉਸਟੇਟ ਪਾਉ ਤਾਂ ਜੋ ਖੂਨੀ ਦਸਤ ਤੋਂ ਮੁਰਗੀਆਂ ਨੂੰ ਬਚਾਇਆ ਜਾ ਸਕੇ। ਜੇ ਮੁਰਗੀਆਂ ਡੂੰਘੀ ਸੁੱਕ ਵਿਧੀ ਰਾਹੀਂ ਪਾਲੀਆਂ ਜਾ ਰਹੀਆਂ ਹਨ ਤਾਂ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰੀ ਫੋਲੋ ਤਾਂ ਜੋ ਸੁੱਕ ਨੂੰ ਖੁਸ਼ਕ ਰੱਖਿਆ ਜਾ ਸਕੇ।