ਮਾਹਰ ਸਲਾਹਕਾਰ ਵੇਰਵਾ

idea99maize_crop.jpg
ਦੁਆਰਾ ਪੋਸਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-08-05 10:48:53

Some suggestions for curing maize crop in August month

ਮੱਕੀ ਦੇ ਚੰਗੇ ਵਾਧੇ ਲਈ ਢੁੱਕਵੀਂ ਸਿੰਚਾਈ ਕਰਨਾ ਜ਼ਰੂਰੀ ਹੈ। ਜ਼ਿਆਦਾ ਦੇਰ ਤੱਕ ਪਾਣੀ ਖੜ੍ਹਾ ਮੱਕੀ ਦੀ ਫ਼ਸਲ ਸਹਾਰ ਨਹੀ ਸਕਦੀ। ਇਸ ਲਈ ਵਾਧੂ ਖੜ੍ਹਾ ਪਾਣੀ ਖੇਤ ਵਿਚੋਂ ਬਾਹਰ ਕੱਢ ਦਿਓ ਇਸ ਨਾਲ ਫ਼ਸਲ ਤੇ ਤਣਾ ਗਲਣ ਦਾ ਰੋਗ ਵੀ ਘੱਟ ਲੱਗਦਾ ਹੈ। ਖੜ੍ਹੇ ਪਾਣੀ ਦਾ ਨੁਕਸਾਨ ਨਜ਼ਰ ਆਵੇ ਤਾਂ 3 ਪ਼੍ਰਤੀਸ਼ਤ ਯੂਰੀਆ ਘੋਲ ਦੇ ਦੋ ਛਿੜਕਾਅ ਹਫ਼ਤੇ ਦੇ ਫਰਕ ਤੇ ਕਰਨ ਨਾਲ ਜਾਂ ਵਾਧੂ ਨਾਈਟਰੋਜਨ 12-24 ਕਿੱਲੋ (25-50 ਕਿੱਲੋ ਯੂਰੀਆ) ਪ਼੍ਰਤੀ ਏਕੜ ਪਾਉਣ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੋਰਨ ਨੂੰ 37 ਕਿੱਲੋ ਯੂਰੀਆ ਦੀ ਅਖ਼ੀਰਲੀ ਕਿਸ਼ਤ ਪ਼੍ਰਤੀ ਏਕੜ ਦੇ ਹਿਸਾਬ ਨਾਲ ਬੂਰ ਪੈਣ ਤੇ ਪਾ ਦਿਓ। ਪਰ ਪੀ ਐਮ ਐਚ 2/ਕੇਸਰੀ/ਪਰਲ ਪਾਪਕੌਰਨ ਨੂੰ 25 ਕਿੱਲੋ ਯੂਰੀਆ ਪ਼੍ਰਤੀ ਏਕੜ ਪਾਉ। ਪੱਤਿਆਂ ਦੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ ਤੇ ਇੰਡੋਫਿਲ ਐਮ-45, 200 ਗ਼੍ਰਾਮ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਮੱਕੀ ਦੇ ਗੜੂੰਏ ਦੀ ਰੋਕਥਾਮ ਲਈ ਫ਼ਸਲ ਤੇ 30 ਮਿ.ਲਿ. ਕੋਰਾਜ਼ਨ 18.5 ਤਾਕਤ ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਵਿੱਚ ਵੀ ਮੱਕੀ (ਪੀ ਐਮ ਐਚ 1 ਜਾਂ ਪੀ ਐਮ ਐਚ 2) ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਫ਼ਸਲ ਦਾ ਝਾੜ ਜੂਨ ਵਿੱਚ ਬੀਜੀ ਫ਼ਸਲ ਨਾਲੋਂ ਕਾਫ਼ੀ ਜ਼ਿਆਦਾ ਹੁੰਦਾ ਹੇੈ । ਬਿਜਾਈ ਕਤਾਰਾਂ ਵਿੱਚ 60 ਸੈ: ਮੀ: ਦੂਰੀ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈ:ਮੀ: ਰੱਖ ਕੇ ਕਰੋ। ਬਿਜਾਈ ਪੱਧਰੀ ਜਾਂ ਵੱਟਾਂ ਦੇ ਇੱਕ ਪਾਸੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰੋ। ਇਸ ਫ਼ਸਲ ਨੂੰ ਖਾਦਾਂ ਸਾਉਣੀ ਦੀ ਮੱਕੀ ਵਾਲੀਆਂ ਹੀ ਪਾਉ।