ਮਾਹਰ ਸਲਾਹਕਾਰ ਵੇਰਵਾ

idea99cotton-ak.jpeg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-07-29 13:23:36

PAU's Advisory for farmers

ਮੌਸਮ ਦੀ ਭਵਿੱਖਵਾਣੀ: ਆਉਣ ਵਾਲੀ 28 ਜੁਲਾਈ ਨੂੰ ਪੰਜਾਬ ਵਿੱਚ ਕੁਝ ਥਾਵਾਂ ਤੇ, 29 ਤੋੰ 31 ਤੱਕ ਕਈ ਥਾਵਾ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਚੇਤਾਵਨੀ: 29ਜੁਲਾਈ ਨੂੰ ਕਿਤੇ-ਕਿਤੇਅਤੇ 30-31 ਜੁਲਾਈ ਨੂੰ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।29-31ਤੱਕ ਕਿਤੇ-ਕਿਤੇ ਗਰਜ-ਚਮਕ ਨਾਲ ਛਿੱਟੇ ਪੈਣਦਾ ਵੀ ਅਨੁਮਾਨ

ਅਗਲੇ ਦੋ ਦਿਨ੍ਹਾਂ ਦਾ ਮੌਸਮ: ਕੁਝ ਥਾਵਾਂ ਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

02-08 ਅਗਸਤ ਦਾ ਪੂਰਵ ਅਨੁਮਾਨ: ਪੂਰੇ ਪੰਜਾਬ ਵਿੱਚ ਔਸਤਨ ਵਰਖਾ 5.8 ਮਿਲੀਮੀਟਰ ਹੋਣ ਦਾ ਅਨੁਮਾਨ ਹੈ ਜਦਕਿ ਇਸ ਹਫਤੇ ਦੀ ਸਧਾਰਨ ਵਰਖਾ ਵੀ 5.8 ਮਿਲੀਮੀਟਰ ਹੈ।

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਆਉਣ ਵਾਲੇ ਦਿਨਾਂ ਦੌਰਾਨ ਕਿਸਾਨ ਵੀਰਾ ਨੂੰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਸਲਾਂ ਨੂੰ ਪਾਣੀ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਖੇਤੀ ਫਸਲਾਂ:

ਨਰਮਾ: ਨਰਮੇ ਦੇ ਖੇਤਾਂ ਵਿੱਚ ਬਾਕੀ ਅੱਧੀ ਨਾਈਟਰੋਜਨ ਖਾਦ ਫੁੱਲ ਸ਼ੁਰੂ ਹੋਣ ਸਮੇਂ ਪਾ ਦਿਉ।

  • ਨਰਮੇ ਦੇ ਖੇਤਾਂ ਦੇ ਆਲੇ ਦੁਆਲੇ ਨਦੀਨਾਂ ਦੀ ਰੋਕਥਾਮ ਕਰੋ ਤਾਂ ਜੋ ਮੀਲੀਬੱਗ ਇਨ੍ਹਾਂ ਨਦੀਨਾਂ ਤੇ ਆਪਣਾ ਵਾਧਾ ਨਾ ਕਰ ਸਕੇ ।
  • ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰੋ।ਜੇ ਫਸਲ ਤੇ ੳੱਲੀ ਦੇ ਧੱਬਿਆਂ ਦਾ ਹਮਲਾ ਨਜ਼ਰ ਆਵੇ,ਤਾਂ ਫਸਲ ਤੇ 200 ਮਿਲੀਲਿਟਰ ਐਮੀਸਟਾਰ ਟੌਪ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਝੋਨਾ: ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।

  • ਝੋਨੇ ਦੀ ਫ਼ਸਲ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ।
  • ਇਨਾਂ ਦਿਨਾਂ ਵਿੱਚ ਬਾਸਮਤੀ ਦੀਆਂ ਕਿਸਮਾਂ ਸੀ ਐਸ ਆਰ 30, ਬਾਸਮਤੀ 370, ਬਾਸਮਤੀ 386 ਅਤੇ ਪੂਸਾ ਬਾਸਮਤੀ 1509 ਦੀ ਲੁਆਈ ਪੂਰੀ ਕਰ ਲਵੋ।
  • ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ ਏ ਯੂ- ਪੱਤਾ ਰੰਗ ਚਾਰਟ ਵਿਧੀ ਵਰਤੋ।

ਕਮਾਦ: ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ਤੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ਼ ਪੱਤਿਆਂ ਦੀ ਗੋਭ ਵੱਲ ਰੱਖੋ।

ਮੱਕੀ : ਮੱਕੀ ਨੂੰ ਨਾਈਟਰੋਜ਼ਨ ਦੀ ਦੂਸਰੀ ਕਿਸ਼ਤ (37 ਕਿਲੋ ਜਾਂ 25 ਕਿਲੋ ਪ੍ਰਤੀ ਏਕੜ ਕ੍ਰਮਵਾਰ ਲੰਮਾ ਅਤੇ ਦਰਮਿਆਨਾ/ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ) ਫਸਲ ਨੂੰ ਗੋਡੇ-ਗੋਡੇ ਹੋਣ ਤੱਕ ਪਾਉ।

  • ਮੱਕੀ ਦੇਗੜੂੰਆਂ ਦੀ ਰੋਕਥਾਂਮ ਲਈ 30 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਨੂੰ 60 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜੇ ਟਰਾਈਕੋਗਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।
  • ਦਾਣਿਆਂ ਵਾਲੀ ਫ਼ਸਲ ਤੇ ਫ਼ਾਲ ਆਰਮੀਵਰਮ ਦਾ ਹਮਲਾ ਦਿਖਾਈ ਦੇਣ ਤੇ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਘੋਲ ਪ੍ਰਤੀ ਏਕੜ ਵਰਤੋ।

ਸਬਜ਼ੀਆਂ : ਇਹ ਸਮਾਂ ਗੋਭੀ ਦੀ ਅਗੇਤੀਆਂਕਿਸਮਾਂ ਅਤੇ ਬਰਸਾਤ ਰੂੱਤ ਦੀ ਫਸਲਾਂਜਿਵੇਂਕਿ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦੀ ਬੀਜਾਈ ਲਈ ਢੁਕਵਾਂ ਹੈ।

  • ਭਿੰਡੀ ਦੀ ਫ਼ਸਲ ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਮਿ.ਲੀ ਕੌਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ ਡਬਲਯੂ ਜੀ (ਥਾਇਆਮੈਥੋਕਸਮ) ਨੂੰ 100-125 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
  • ਚੱਲ ਰਿਹਾ ਮੌਸਮ ਮਿਰਚਾਂਵਿੱਚਫਲਾਂ ਅਤੇ ਟਾਹਣੀਆਂ ਦੇ ਗਾਲੇ੍ਹਦੇ ਰੋਗ ਦੇ ਵਾਧੇ ਅਤੇ ਫੈਲਾਅ ਲਈ ਬਹੁਤ ਢੁਕਵਾਂ ਹੈ।ਇਸ ਰੋਗ ਤੋਂ ਬਚਾਅ ਲਈ 250 ਮਿਲੀਲਿਟਰ ਫੌਲੀਕਰ ਜਾਂ 750 ਗਾ੍ਰਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬਾਗਬਾਨੀ: ਅਮਰੂਦ ਦੇ ਫ਼ਲਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਬਾਗਾਂ ਵਿਚ ਪੀ. ਏ. ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ।

  • ਕੀਟਨਾਸ਼ਕਾਂ, ਉਲੀਨਾਸ਼ਕਾਂ ਜਾਂ ਲਘੂ ਤੱਤਾਂ ਦਾ ਛਿੜਕਾਅ ਵੀ ਮੀਹ ਦਾ ਅਨੁਮਾਨ ਦੇਖ ਕੇ ਕਰੋ ।
  • ਇਸ ਹਫ਼ਤੇ ਵਿੱਚ ਬਰਸਾਤ ਪੈਣ ਦੀ ਸੰਭਾਵਨਾ ਨੁੰ ਦੇਖਦੇ ਹੋਏ ਨਿੰਬੂ ਜਾਤੀ ਦੇ ਫ਼ਲਾਂ ਅਤੇ ਅਮਰੂਦਾਂ ਆਦਿ ਦੇ ਬੂਟਿਆਂ ਨੂੰ ਇਨਾਂ ਦਿਨਾਂ ਵਿੱਚ ਪਾਣੀ ਨਾ ਲਾਓ। ਕੀਟਨਾਸ਼ਕਾਂ, ਉਲੀਨਾਸ਼ਕਾਂ ਜਾਂ ਲਘੂ ਤੱਤਾਂ ਦਾ ਛਿੜਕਾਅ ਵੀ ਮੀਹ ਦਾ ਅਨੁਮਾਨ ਦੇਖ ਕੇ ਕਰੋ ।
  • ਹਵਾ ਵਿਚ ਕਾਫੀ ਨਮੀ ਅਤੇ ਅਨੁਕੂਲ ਤਾਪਮਾਨ ਹੋਣ ਕਰਕੇ ਇਹ ਸਮਾਂ ਨਵੇਂ ਫ਼ਲਦਾਰ ਬੂਟੇ ਲਗਾਉਣ ਲਈ ਢੁਕਵਾਂ ਹੈ ਇਸ ਸਮੇ ਨਿੰਬੂ ਜਾਤੀ ਦੇ ਫ਼ਲ, ਅੰਬ, ਲੀਚੀ, ਪਪੀਤਾ, ਅਮਰੂਦ, ਚੀਕੂ, ਅਉਲਾ, ਜਾਮਣ ਆਦਿ ਦੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ ।
  • ਬਰਸਾਤ ਰੁੱਤ ਦੇ ਅਮਰੂਦਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖਤ ਹਰੇ ਫ਼ਲਾਂ ਨੂੰ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਆਂ ਨਾਲ ਢਕਿਆ ਜਾ ਸਕਦਾ ਹੈ ।