ਮਾਹਰ ਸਲਾਹਕਾਰ ਵੇਰਵਾ

idea99pau_wheat_crops.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-12-03 13:24:04

PAU advisory for wheat and oil seeds crops

ਕਣਕ: ਇਨ੍ਹਾਂ ਦਿਨਾਂ ਵਿੱਚ ਪਿਛੇਤੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 658 ਦੀ ਕਾਸ਼ਤ ਕਰੋ। ਬਿਜਾਈ ਵੇਲੇ 55 ਕਿੱਲੋ ਡੀ ਏ ਪੀ ਜਾਂ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ।

  • ਕਣਕ ਦੀ ਫਸਲ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ 40 ਕਿਲੋ ਬੀਜ ਨੂੰ 13 ਮਿ ਲਿ ਰੈਕਸਿਲ ਈਜੀ/ ਓਰੀਅਸ (400 ਮਿ.ਲਿ. ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ /ਐਕਸਜ਼ੋਲ ਜਾਂ 120 ਗ੍ਰਾਮ ਵੀਟਾ ਵੈਕਸ ਪਾਵਰ ਜਾਂ 80 ਗ੍ਰਾਮ ਵੀਟਾ ਵੈਕਸ ਨਾਲ ਸੋਧ ਕੇ ਬੀਜੋ।
  • ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜਰ 70 ਡਬਲਯੂ ਐਸ ਜਾਂ 2 ਮਿਲੀਲਿਟਰ ਨਿਉਨਿਕਸ 20 ਐਫ ਐਸ ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ।ਨਿਉਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲਗਦੀ।
  • ਕਿਸਾਨ ਵੀਰਾ ਨੂੰ ਸਮੇਂ ਸਿਰ ਬੀਜੀ ਕਣਕ ਨੂੰ ਪਹਿਲਾ ਪਾਣੀ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।ਹਲਕੀਆਂ ਜ਼ਮੀਨਾਂ ਵਿੱਚ ਇਹ ਪਾਣੀ ਇਕ ਹਫ਼ਤਾ ਪਹਿਲਾਂ ਦੇਣਾ ਚਾਹੀਦਾ ਹੈ। ਕਣਕ ਨੂੰ ਪਹਿਲੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦਿਉ।
  • ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇਂ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ।

ਤੇਲਬੀਜ: ਇਹ ਸਮਾਂ ਗੋਭੀ ਸਰ੍ਹੋਂ ਅਤੇ ਅਫਰੀਕਨ ਸਰੋਂ ਦੀ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਲਈ ਜ਼ਿਆਦਾ ਲਾਹੇਵੰਦ ਹੈ। ਪਨੀਰੀ ਰਾਹੀਂ ਜੀ ਐਸ ਐਲ-1 ਬੀਜਣ ਲਈ 60 ਦਿਨਾਂ ਅਤੇ ਅਫਰੀਕਨ ਸਰੋਂ ਲਈ 30 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ ਅਤੇ ਗੋਭੀ ਸਰ੍ਹੋਂ ਦੀ ਦੋਗਲੀ ਕਿਸਮ ਹਾਇਓਲਾ ਪੀ ਏ ਸੀ 401 ਦੀ 35 ਤੋਂ 40 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ।

  • ਆਉਣ ਵਾਲੇ ਦਿਨਾਂ ਦੌਰਾਨ ਸ਼ਾਫ ਮੌਸਮ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਤੋਰੀਏ ਦੀ ਸਹੀ ਸੰਭਾਲ ਲਈ ਕਿਸਾਨ ਵੀਰਾ ਨੂੰ ਫਸਲ ਦੀ ਕਟਾਈ ਖ਼ਤਮ ਕਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।