ਮਾਹਰ ਸਲਾਹਕਾਰ ਵੇਰਵਾ

idea99vegetables.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-03 15:47:11

PAU Advisory for Vegetables Crop

ਸਬਜ਼ੀਆਂ: ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ। ਗਾਜਰ, ਬਰੋਕਲੀ, ਚੀਨੀ ਗੋਭੀ, ਪਾਲਕ ਦੀ ਬੀਜਾਈ ਲਈ ਵੀ ਢੁਕਵਾ ਸਮਾਂ ਹੈ।ਪਾਲਕ ਦੀ ਪੰਜਾਬ ਗਰੀਨ ਕਿਸਮ ਦਾ 4-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।

  • ਇਹ ਸਮਾਂ ਆਲੂ ਦੀਆਂ ਅਗੇਤੀਆਂ ਕਿਸਮਾਂ ਲਈ ਢੁੱਕਵਾਂ ਹੈ ।
  • ਮੂਲੀ ਦੀਆਂ ਦੇਸੀ ਕਿਸਮਾਂ ਪੰਜਾਬ ਸਫੇਦ ਮੂਲੀ-2, ਸ਼ਲਗਮ (ਐੱਲ-1) ਅਤੇ ਗਾਜਰ (ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-161) ਦੀ ਬਿਜਾਈ ਸ਼ੁਰੂ ਕਰ ਦਿਓ।
  • ਭਿੰਡੀ ਦੀ ਫ਼ਸਲ ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਮਿ.ਲੀ ਕੌਨਫੀਡੋਰ 17.8 ਐਸ ਐਲ ਜਾਂ 40 ਗ੍ਰਾਮ ਐਕਟਾਰਾ ਡਬਲਯੂ ਜੀ ਨੂੰ 100-125 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।