ਮਾਹਰ ਸਲਾਹਕਾਰ ਵੇਰਵਾ

idea99vegetables.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-11-18 15:26:10

PAU advisory for vegetables and horticulture crops

ਸਬਜ਼ੀਆਂ- ਇਹ ਸਮਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਗਾਜਰ ਅਤੇ ਸ਼ਲਗਮ ਦੀ ਬਿਜਾਈ ਲਈ ਢੁੱਕਵਾਂ ਹੈ।ਗਾਜਰ ਅਤੇ ਮੂਲੀ ਦਾ 4 ਕਿਲੋ ਅਤੇ ਸ਼ਲਗਮ ਦਾ 2 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

  • ਇਹ ਸਮਾਂ ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾਉਣ ਲਈ ਢੁੱਕਵਾਂ ਹੈ।
  • ਪਿਆਜ ਦੀ ਦੋਗਲੀ ਕਿਸਮ ਪੀ.ਓ.ਐਚ-1 ਅਤੇ ਹੋਰ ਕਿਸਮਾਂ ਜਿਵੇਂ ਪੀ. ਆਰ. ਓ-7, ਪੰਜਾਬ ਨਰੋਆ, ਪੀ. ਵਾਈ. ਓ-1, ਪੀ. ਡਬਲਯੂ-2 ਦੀ ਪਨੀਰੀ ਦੀ ਬੀਜਾਈ ਪੂਰੀ ਕਰ ਲਵੋ।
  • ਮਟਰਾਂ ਦੀ ਬਿਜਾਈ ਪੂਰੀ ਕਰ ਲਵੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰੋ।
  • ਆਲੂਆਂ ਦੇ ਵਾਇਰਸ ਰੋਗ ਤੋਂ ਪ੍ਰਭਾਵਤ ਬੂਟੇ ਖੇਤ ਵਿੱਚੋਂ ਪੁੱਟ ਕੇ ਨਸ਼ਟ ਕਰ ਦਿਉ।
  • ਆਲੂਆਂ ਤੇ ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ ਨੂੰ ਇੰਡੋਫਿਲ ਐੱਮ-45 ਜਾਂ ਮਾਸ ਐਮ-45 ਜਾਂ ਮਾਰਕਜੈਬ ਜਾਂ ਐਂਟਰਾਕੋਲ ਜਾਂ ਕਵਚ 500 ਤੋਂ 700 ਗ੍ਰਾਮ ਜਾਂ ਕਾਪਰ ਔਕਸੀਕਲੋਰਾਈਡ 50 ਘੁਲਣਸ਼ੀਲ ਜਾਂ ਮਾਰਕ ਕਾਪਰ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਪਾਕੇ ਬਿਮਾਰੀ ਦਿਖਾਈ ਦੇਣ ਤੋਂ ਪਹਿਲਾਂ ਛਿੜਕਾਅ ਕਰੋ। ਪੰਜ ਹੋਰ ਛਿੜਕਾਅ 7 ਦਿਨਾਂ ਦੇ ਵਕਫ਼ੇ ਤੇ ਕਰੋ।

ਬਾਗਬਾਨੀ- ਇਸ ਸਮੇਂ ਸੰਤਰੇ ਦੀ ਕਿਸਮ ‘ਡੇਜ਼ੀ’ ਦੀ ਤੁੜਾਈ ਹਰ ਹਾਲ ਵਿੱਚ ਪੂਰੀ ਕਰ ਲੈਣੀ ਚਾਹੀਦੀ ਹੈ,ਨਹੀ ਤਾਂ ਦੇਰੀ ਹੋਣ ਤੇ ਇਸ ਕਿਸਮ ਵਿੱਚ ਜੂਸ ਸੁੱਕਣ ਦੀ ਸਮੱਸਿਆ ਵੱਧਦੀ ਜਾਂਦੀ ਹੈ ।

  • ਇਸ ਸਮੇਂ ਠੰਡ ਵਿੱਚ ਕਾਫੀ ਵਾਧਾ ਲਗਾਤਾਰ ਹੁੰਦਾ ਹੈ ਇਸ ਕਰਕੇ ਸਦਾ ਹਰੇ ਰਹਿਣ ਵਾਲੇ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਪਪੀਤਾਂ, ਅਮਰੂਦ, ਲੀਚੀ, ਨਿੰਬੂ ਜਾਤੀ ਦੇ ਬੂਟੇ ਖਾਸ ਕਰਕੇ ਨਵੇਂ ਲਾਏ ਬੂਟਿਆਂ ਨੂੰ ਠੰਡ ਤੋ ਬਚਾਉਣ ਦੀ ਉਪਰਾਲੇ ਸ਼ੁਰੂ ਕਰ ਦਿਉ ।
  • ਬੇਰਾਂ ਨੂੰ ਪੱਕਣ ਤੋਂ ਪਹਿਲਾਂ ਝੜਨ ਤੋਂ ਰੋਕਣ ਲਈ ਐਨ.ਏ.ਏ. (15 ਗ੍ਰਾਮ 500 ਲਿਟਰ ਪਾਣੀ) ਦਾ ਦੂਜਾ ਛਿੜਕਾਅ ਕਰੋ । ਐਨ.ਏ.ਏ. ਦੀ ਲੋੜੀਂਦੀ ਮਾਤਰਾ ਨੂੰ ਪਹਿਲਾ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ ਅਤੇ ਬਾਅਦ ਵਿੱਚ 500 ਲਿਟਰ ਪਾਣੀ ਮਿਲਾਉ।