ਮਾਹਰ ਸਲਾਹਕਾਰ ਵੇਰਵਾ

idea99horticulture.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-11-11 14:08:50

PAU advisory for vegetables and horticulture crops

ਸਬਜ਼ੀਆਂ: ਇਹ ਸਮਾਂ ਪਛੇਤੀ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ।

  • ਇਹ ਸਮਾਂ ਜੜ੍ਹਾਂ ਅਤੇ ਪੱਤੇਦਾਰ ਸਬਜੀਆਂ ਲਾਉਣ ਲਈ ਵੀ ਢੁੱਕਵਾਂ ਹੈ।
  • ਇਹ ਸਮਾਂ ਮਟਰ ਦੀਆਂ ਮੁੱਖ ਮੌਸਮ ਦੀਆਂ ਕਿਸਮਾਂ ਦੀ ਬਿਜਾਈ ਲਈ ਢੁਕਵਾਂ ਹੈ।
  • ਪਿਆਜ ਦੀ ਦੋਗਲੀ ਕਿਸਮ ਪੀ.ਓ.ਐਚ-1 ਅਤੇ ਹੋਰ ਕਿਸਮਾਂ ਜਿਵੇਂ ਪੀ. ਆਰ. ਓ-7, ਪੰਜਾਬ ਨਰੋਆ, ਪੀ. ਵਾਈ. ਓ-1, ਪੀ. ਡਬਲਯੂ-2 ਦੀ ਪਨੀਰੀ ਦੀ ਬੀਜਾਈ ਲਈ ਸਮਾਂ ਢੁਕਵਾਂ ਹੈ।
  • ਆਲੂਆਂ ਦੇ ਵਾਇਰਸ ਰੋਗ ਤੋਂ ਪ੍ਰਭਾਵਤ ਬੂਟੇ ਖੇਤ ਵਿੱਚੋਂ ਪੁੱਟ ਕੇ ਨਸ਼ਟ ਕਰ ਦਿਉ।
  • ਆਲੂਆਂ ਤੇ ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ ਨੂੰ ਇੰਡੋਫਿਲ ਐੱਮ-45 ਜਾਂ ਮਾਸ ਐਮ-45 ਜਾਂ ਮਾਰਕਜੈਬ ਜਾਂ ਐਂਟਰਾਕੋਲ ਜਾਂ ਕਵਚ 500 ਤੋਂ 700 ਗ੍ਰਾਮ ਜਾਂ ਕਾਪਰ ਔਕਸੀਕਲੋਰਾਈਡ 50 ਘੁਲਣਸ਼ੀਲ ਜਾਂ ਮਾਰਕ ਕਾਪਰ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਪਾ ਕੇ ਬਿਮਾਰੀ ਦਿਖਾਈ ਦੇਣ ਤੋਂ ਪਹਿਲਾਂ ਛਿੜਕਾਅ ਕਰੋ। ਪੰਜ ਹੋਰ ਛਿੜਕਾਅ 7 ਦਿਨਾਂ ਦੇ ਵਕਫ਼ੇ ਤੇ ਕਰੋ।

ਬਾਗਬਾਨੀ: ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ, ਅੰਬ, ਅਮਰੂਦ, ਪਪੀਤਾ, ਲੀਚੀ, ਚੀਕੂ, ਆਮਲਾ ਤੇ ਬਿਲ ਲਗਾਉਣ ਲਈ ਬਹੁਤ ਢੁੱਕਵਾਂ ਹੈ ।

  • ਅਮਰੂਦਾਂ ਦੇ ਬਾਗਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਵਜੋਂ ਯੂਰੀਆ 500 ਗ੍ਰਾਮ ਅਤੇ 1250 ਗ੍ਰਾਮ ਸਿੰਗਲ ਸੁਪਰ ਫ਼ਾਸਫ਼ੇਟ ਅਤੇ 750 ਗ੍ਰਾਮ ਮਿਉਰੇਟ ਆਫ਼ ਪੋਟਾਸ਼ ਖ਼ਾਦ ਪ੍ਰਤੀ ਬੂਟਾ ਪਾਉ।
  • ਇਸ ਸਮੇਂ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਸੇਂਜੀ, ਮਟਰ ਅਤੇ ਛੋਲੇ ਆਦਿ ਦੀ ਬਾਗਾਂ ਵਿੱਚ ਅੰਤਰ ਫ਼ਸਲ ਦੇ ਤੌਰ ਤੇ ਬਿਜਾਈ ਕੀਤੀ ਜਾ ਸਕਦੀ ਹੈ। ਦੋਹਾਂ ਦਾ ਪਾਣੀ ਪ੍ਰਬੰਧ ਵੱਖਰਾ ਰੱਖੋ ।
  • ਬੇਰੀਆਂ ਦੇ ਬਾਗਾਂ ਵਿਚ ਬੂਟਿਆਂ ਦੀ ਛਤਰੀ ਹੇਠ 5.0 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਵਿਛਾ ਦਿਉ।