ਮਾਹਰ ਸਲਾਹਕਾਰ ਵੇਰਵਾ

idea99PicsArt_10-21-10.22.13.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-21 10:40:41

PAU advisory for vegetables and horticulture crops

ਸਬਜ਼ੀਆਂ: ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ। ਇਹ ਸਮਾਂ ਜੜ੍ਹਾਂ ਅਤੇ ਪੱਤੇਦਾਰ ਸਬਜੀਆਂ ਲਾਉਣ ਲਈ ਵੀ ਢੁੱਕਵਾਂ ਹੈ।

  • ਇਹ ਸਮਾਂ ਮਟਰ ਦੀਆਂ ਮੁੱਖ ਮੌਸਮ ਦੀਆਂ ਕਿਸਮਾਂ ਦੀ ਬਿਜਾਈ ਲਈ ਢੁਕਵਾਂ ਹੈ।
  • ਆਲੂ ਦਾ ਬੀਜ ਤਿਆਰ ਕਰਨ ਵਾਲੀ ਫਸਲ ਦੀ ਬਿਜਾਈ ਲਈ ਇਹ ਸਮਾਂ ਢੁਕਵਾਂ ਹੈ।ਆਲੂਆਂ ਦੀ ਬੀਜਾਈ ਲਈ ਰੋਗ ਮੁਕਤ ਬੀਜ ਦੀ ਵਰਤੋਂ ਕਰੋ। ਖਰੀਂਢ ਰੋਗ ਤੋਂ ਬਚਾਅ ਲਈ ਬੀਜ ਨੂੰ ਇਮੈਸਟੋ ਪ੍ਰਾਈਮ 83 ਮਿ.ਲਿ. ਜਾਂ ਮੋਨਸਰਨ 250 ਮਿ.ਲਿ. ਨੂੰ 100 ਲਿਟਰ ਪਾਣੀ ਵਿੱਚ 10 ਮਿੰਟਾਂ ਲਈ ਡੋਬ ਕੇ ਸੋਧ ਲਓ।

ਬਾਗਬਾਨੀ: ਅਮਰੂਦਾਂ ਦੇ ਬਾਗਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਵਜੋਂ ਯੂਰੀਆ 500 ਗ੍ਰਾਮ ਅਤੇ 1250 ਗ੍ਰਾਮ ਸਿੰਗਲ ਸੁਪਰ ਫ਼ਾਸਫ਼ੇਟ ਅਤੇ 750 ਗ੍ਰਾਮ ਮਿਉਰੇਟ ਆਫ਼ ਪੋਟਾਸ਼ ਖ਼ਾਦ ਪ੍ਰਤੀ ਬੂਟਾ ਪਾਉ।

ਅੰਬਾਂ ਦੇ ਬੂਟਿਆਂ ਦੀਆਂ ਰੋਗੀ ਟਾਹਣੀਆਂ ਨੂੰ ਗੁੱਛਾ-ਮੁੱਛਾ ਰੋਗ ਦੀ ਰੋਕਥਾਮ ਲਈ ਲਾਹ ਕੇ ਸਾੜ ਦਿਉ ਅਤੇ 100 ਗ੍ਰਾਮ ਨੈਪਥਲੀਨ ਐਸਟਿਕ ਐਸਿਡ ਨੂੰ 100-150 ਮਿਲੀਲੀਟਰ ਅਲਕੋਹਲ ਵਿੱਚ ਘੋਲਣ ਤੋਂ ਬਾਅਦ 500 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।