ਮਾਹਰ ਸਲਾਹਕਾਰ ਵੇਰਵਾ

idea99PicsArt_10-15-11.23.19.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-15 11:27:50

PAU advisory for vegetables and horticulture crops

ਸਬਜ਼ੀਆਂ: ਫੁਲਗੋਭੀ ਦੀਆਂ ਪਛੇਤੀਆਂ ਕਿਸਮਾਂ, ਗਾਜਰ, ਬਰੋਕਲੀ, ਚੀਨੀ ਗੋਭੀ, ਪਾਲਕ ਦੀ ਬੀਜਾਈ ਪੂਰੀ ਕਰ ਲਵੋ।ਇਹ ਸਮੇਂ ਆਲੂ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਪੂਰੀ ਕਰ ਲਵੋ ।

  • ਮੂਲੀ ਦੀਆਂ ਦੇਸੀ ਕਿਸਮਾਂ ਪੰਜਾਬ ਸਫੇਦ ਮੂਲੀ-2, ਸ਼ਲਗਮ (ਐੱਲ-1) ਅਤੇ ਗਾਜਰ (ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-161) ਦੀ ਬਿਜਾਈ ਪੂਰੀ ਕਰ ਦਿਓ।
  • ਬੈਂਗਣ ਦੇ ਫ਼ਲ ਅਤੇ ਲਗਰਾਂ ਵਿੱਚ ਮੋਰੀਆਂ ਕਰਨ ਵਾਲੀ ਸੁੰਡੀ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕੋ ।ਬੈਂਗਣ ਦੀ ਮੂਢੀ ਫ਼ਸਲ ਨਾ ਰੱਖੋ।

ਬਾਗਬਾਨੀ: ਅਮਰੂਦਾਂ ਦੇ ਬਾਗਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਵਜੋਂ ਯੂਰੀਆ 500 ਗ੍ਰਾਮ ਅਤੇ 1250 ਗ੍ਰਾਮ ਸਿੰਗਲ ਸੁਪਰ ਫ਼ਾਸਫ਼ੇਟ ਅਤੇ 750 ਗ੍ਰਾਮ ਮਿਉਰੇਟ ਆਫ਼ ਪੋਟਾਸ਼ ਖ਼ਾਦ ਪ੍ਰਤੀ ਬੂਟਾ ਪਾਉ।

  • ਅੰਬਾਂ ਦੇ ਬੂਟਿਆਂ ਦੀਆਂ ਰੋਗੀ ਟਾਹਣੀਆਂ ਨੂੰ ਗੁੱਛਾ-ਮੁੱਛਾ ਰੋਗ ਦੀ ਰੋਕਥਾਮ ਲਈ ਲਾਹ ਕੇ ਸਾੜ ਦਿਉ ਅਤੇ 100 ਗ੍ਰਾਮ ਨੈਪਥਲੀਨ ਐਸਟਿਕ ਐਸਿਡ ਨੂੰ 100-150 ਮਿਲੀਲੀਟਰ ਅਲਕੋਹਲ ਵਿੱਚ ਘੋਲਣ ਤੋਂ ਬਾਅਦ 500 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।