ਮਾਹਰ ਸਲਾਹਕਾਰ ਵੇਰਵਾ

idea99rice_rain_drops-ak.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2020-06-24 17:41:35

PAU Advisory for Upcoming days

ਮੌਸਮ ਦੀ ਭਵਿੱਖਵਾਣੀ: ਆਉਣ ਵਾਲੀ 23 ਜੂਨ ਨੂੰ ਪੰਜਾਬ ਵਿੱਚ ਕਿਤੇ-ਕਿਤੇ, 24 ਨੂੰ ਕੁਝ ਥਾਵਾਂ ਤੇ, 25-26 ਨੂੰ ਕਈ ਥਾਵਾਂ ਤੇ ਅਤੇ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਚੇਤਾਵਨੀ: ਆਉਣ ਵਾਲੀ 23-25 ਜੂਨ ਨੂੰ ਕਿਤੇ-ਕਿਤੇ ਤੇਜ਼ ਹਵਾਵਾਂ ਚੱਲਣ ਨਾਲ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ।24-26 ਜੂਨ ਕਿਤੇ-ਕਿਤੇ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਅਗਲੇ ਦੋ ਦਿਨ੍ਹਾਂ ਦਾ ਮੌਸਮ: ਕੁਝ ਥਾਵਾਂ ਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਆਉਣ ਵਾਲੇ 48 ਘੰਟਿਆਂ ਦੌਰਾਨ ਮਾਨਸੂਨ ਪੰਜਾਬ ਵਿੱਚ ਪਹੁੰਚਣ ਦੀ ਸੰਭਾਵਨਾ ਹੈ, ਕਿਸਾਨ ਵੀਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਲਵਾਈ ਪੂਰੀ ਕਰ ਲੈਣ।

ਖੇਤੀ ਫਸਲਾਂ:

ਨਰਮਾ: ਕੰਘੀ ਬੂਟੀ ਅਤੇ ਪੀਲੀ ਬੂਟੀ ਨੂੰ ਵੱਟਾਂ ਬੰਨਿਆਂ ਤੋਂ ਖ਼ਤਮ ਕਰ ਦਿਉ. ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਦਿੳ

  • ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਮਿਰਚਾ, ਮੂੰਗੀ ਆਦਿ ਤੇ ਵੀ ਪਾਇਆ ਜਾਦਾਂ ਹੈ। ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ

ਝੋਨਾ: ਝੋਨੇ ਦੀ ਪਨੀਰੀ ਦੀ ਲਵਾਈ ਇਨਾਂ ਦਿਨਾਂ ਵਿੱਚ ਪੂਰੀ ਕਰ ਲਵੋ।

  • ਝੋਨੇ ਦੀ ਲੁਆਈ ਤੋਂ 2-3 ਦਿਨਾਂ ਅੰਦਰ ਸਿਫਾਰਿਸ਼ ਕੀਤੇ ਨਦੀਨ-ਨਾਸ਼ਕ ਦੀ ਵਰਤੋਂ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦੇ ਕੇ ਕਰੋ।
  • ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ ਏ ਯੂ- ਪੱਤਾ ਰੰਗ ਚਾਰਟ ਵਿਧੀ ਵਰਤੋ।
  • ਬਾਸਮਤੀ ਨੂੰ ਝੰਡਾ ਰੋਗ (ਪੈਰ ਗਲਣ) ਤੋਂ ਬਚਾਉਣ ਲਈ ਬੀਜ ਨੂੰ ਪਹਿਲਾਂ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ ਨਾਲ 15 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਸੋਧ ਲਓ। ਪਨੀਰੀ ਪੁਟ ਕੇ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿੱਚ 6 ਘੰਟੇ ਲਈ ਡੋਬ ਕੇ ਸੋਧੋ

ਕਮਾਦ: ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ਤੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ਼ ਪੱਤਿਆਂ ਦੀ ਗੋਭ ਵੱਲ ਰੱਖੋ।

ਮੱਕੀ : ਮੱਕੀ ਦਾ ਗੜੂੰਆਂ ਦੀ ਰੋਕਥਾਂਮ ਲਈ 30 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਨੂੰ 60 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜੇ ਟਰਾਈਕੋਗਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।

  • ਦਾਣਿਆਂ ਵਾਲੀ ਫ਼ਸਲ ਤੇ ਫ਼ਾਲ ਆਰਮੀਵਰਮ ਦਾ ਹਮਲਾ ਦਿਖਾਈ ਦੇਣ ਤੇ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਘੋਲ ਪ੍ਰਤੀ ਏਕੜ ਵਰਤੋ। ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਹੋਣੀ ਚਾਹੀਦੀ ਹੈ। ਚਾਰੇ ਵਾਲੀ ਫ਼ਸਲ ਤੇ ਕੋਰਾਜਨ 18.5 ਐੱਸ ਸੀ ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਉਪਰੰਤ ਚਾਰੇ ਵਾਲੀ ਫ਼ਸਲ ਨੂੰ 21 ਦਿਨ ਤੱਕ ਨਾ ਵਰਤੋ।

ਸਬਜ਼ੀਆਂ : ਇਹ ਸਮਾਂ ਗੋਭੀ ਦੀ ਅਗੇਤੀਆਂ ਕਿਸਮਾਂ ਅਤੇ ਬਰਸਾਤ ਰੂੱਤ ਦੀ ਫਸਲਾਂ ਜਿਵੇਂ ਕਿ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦੀ ਬੀਜਾਈ ਲਈ ਢੁਕਵਾਂ ਹੈ।

  • ਭਿੰਡੀ ਦੀ ਫ਼ਸਲ ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਮਿ.ਲੀ ਕੌਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ ਡਬਲਯੂ ਜੀ (ਥਾਇਆਮੈਥੋਕਸਮ) ਨੂੰ 100-125 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।

ਬਾਗਬਾਨੀ: ਆਉਣ ਵਾਲੇ 48 ਘੰਟਿਆ ਵਿੱਚ ਮਾਨਸੂਨ ਪਹੁੰਚਣ ਦੀ ਸੰਭਾਵਨਾ ਨੁੰ ਦੇਖਦੇ ਹੋਏ ਨਿੰਬੂ ਜਾਤੀ ਦੇ ਫ਼ਲ, ਅੰਬ, ਨਾਸ਼ਪਾਤੀ, ਲੀਚੀ ਆਦਿ ਬੂਟਿਆਂ ਨੂੰ ਇਨਾਂ ਦਿਨਾਂ ਵਿੱਚ ਪਾਣੀ ਨਾ ਲਾਓ।

  • ਚੰਗੇ ਵਾਧੇ ਲਈ ਅਮਰੂਦ ਦੇ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਪਹਿਲੀ ਕਿਸ਼ਤ ਪਾਓ।
  • ਅਮਰੂਦਾਂ ਦੇ ਬਾਗਾਂ ਨੂੰ ਇਹ ਸਮੇਂ ਵਾਹ ਦਿਉ ਤਾਂ ਕਿ ਬਾਗ ਨਦੀਨ ਮੁਕਤ ਹੋ ਸਕਣ ਅਤੇ ਫੱਲ ਦੀ ਮੱਖੀ ਦੇ ਕੋਏ ਘੱਟ ਸਕਣ। ਬਰਸਾਤ ਰੁੱਤ ਦੇ ਅਮਰੂਦਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖਤ ਹਰੇ ਫ਼ਲਾਂ ਨੂੰ ਇਹ ਸਮੇਂ ਵਿੱਚ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਿਆਂ ਨਾਲ ਢਕਿਆ ਜਾ ਸਕਦਾ ਹੈ ।