ਮਾਹਰ ਸਲਾਹਕਾਰ ਵੇਰਵਾ

idea99image.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-08 15:06:12

PAU Advisory for Sugarcane and Oil Seeds Crop

ਗੰਨਾ: ਸਤੰਬਰ ਦੇ ਸ਼ੁਰੂ ਵਿੱਚ ਗੰਨਿਆਂ ਦੇ ਮੂੰਏ ਬੰਨ੍ਹ ਦਿਉ। ਵਧੀਆ ਝਾੜ ਲੈਣ ਲਈ ਖੇਤ ਨੂੰ ਵਕਤ ਸਿਰ ਪਾਣੀ ਦਿੰਦੇ ਰਹੋ। ਰੱਤਾ ਰੋਗ ਅਤੇ ਉਖੇੜਾ ਰੋਗ ਤੋਂ ਪ੍ਰਭਾਵਤ ਬੂਟੇ ਪੁੱਟ ਕੇ ਨਸ਼ਟ ਕਰ ਦਿਉ। ਇਹ ਕੰਮ ਹਫ਼ਤੇ ਦੇ ਵਕਫ਼ੇ ਤੇ ਕਰਦੇ ਰਹੋ।ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਸੀ.ਓ. 118, ਸੀ.ਓ.ਜੇ 85, ਸੀ.ਓ.ਜੇ. 64 ਦੀ ਬੀਜਾਈ ਸ਼ੁਰੂ ਕਰ ਦਿਉ। ਕਤਾਰਾਂ ਦਾ ਫ਼ਾਸਲਾ 90 ਸੈ.ਮੀ. ਰੱਖੋ। ਜ਼ਿਆਦਾ ਮੁਨਾਫ਼ੇ ਲਈ ਰਲਵੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਆਲੂ, ਲਸਣ ਆਦਿ ਬੀਜ ਸਕਦੇ ਹੋ।

ਤੇਲ ਬੀਜ: ਸਤੰਬਰ ਤੋਰੀਆ ਬੀਜਣ ਲਈ ਬਹੁਤ ਹੀ ਵਧੀਆ ਹੈ। ਜੇਕਰ ਸਮੇਂ ਸਿਰ ਖੇਤ ਵਿਹਲਾ ਚਾਹੁੰਦੇ ਹੋ ਤਾਂ ਤੋਰੀਏ ਦੀਆਂ ਥੋੜ੍ਹਾ ਸਮਾਂ ਲੈਣ ਵਾਲੀਆਂ ਟੀ.ਐਲ.17 ਜਾਂ ਪੀ.ਬੀ.ਟੀ-37 ਜਾਂ ਟੀ.ਐੱਲ.15 ਕਿਸਮਾਂ ਬੀਜੋ। ਤੋਰੀਆ ਬੀਜਣ ਸਮੇਂ ਖੇਤ ਵਿੱਚ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਪਾਉ। ਜੇਕਰ ਸੁਪਰਫਾਸਫੇਟ ਖਾਦ ਨਾ ਮਿਲੇ ਤਾਂ 50 ਕਿਲੋ ਜਿਪਸਮ ਪ੍ਰਤੀ ਏਕੜ ਖਾਸ ਕਰਕੇ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਵਾਲੀਆਂ ਖਾਦਾਂ ਦੇ ਨਾਲ ਜਰੂਰ ਪਾਓ। ਤੇਲ ਬੀਜਾਂ ਦਾ ਵਧੇਰੇ ਝਾੜ ਲੈਣ ਲਈ ਤੋਰੀਆ ਅਤੇ ਗੋਭੀ ਸਰ੍ਹੋਂ ਇੱਕਠੇ ਅੱਧ ਸਤੰਬਰ ਨੂੰ ਬੀਜ ਦਿਓ। ਬਿਜਾਈ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਕਰੋ।