ਝੋਨਾ: ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਤੋ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਹੀ ਪਾਣੀ ਦਿਉ ਅਤੇ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ। ਝੋਨੇ ਦੀ ਫ਼ਸਲ ਵਿਚੋਂ ਨਦੀਨ ਅਤੇ ਵਾਧੂ ਬੂਟੇ ਪੁੱਟ ਦਿਉ।
ਚਿੱਟੀ ਪਿੱਠ ਵਾਲੇ ਟਿੱਡੇ / ਭੁਰੇ ਟਿੱਡੇ ਕਾਰਨ ਬੂਟੇ ਧੋੜੀਆਂ ਵਿੱਚ ਸੁੱਕ ਜਾਂਦੇ ਹਨ। ਇਸ ਦੀ ਰੋਕਥਾਮ ਲਈ 94 ਮਿਲੀਲਿਟਰ ਪੈਕਸਾਲੋਨ 10 ਐੱਸ ਸੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 40 ਮਿਲੀਲਿਟਰ ਕੋਨਫੀਡੋਰ/ਕਰੋਕੋਡਾਈਲ 17.8 ਤਾਕਤ ਜਾਂ 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਝੋਨੇ ਦੀ ਫ਼ਸਲ ਵਿੱਚ ਤਣੇ ਦੇ ਗੜੂੰਏ ਵਧ ਰਹੀ ਫ਼ਸਲ ਦੀਆਂ ਗੋਭਾਂ ਅੰਦਰੋਂ ਖਾ ਕੇ ਸੁਕਾ ਦਿੰਦੇ ਹਨ ਅਤੇ ਮੁੰਜਰਾਂ ਪੈਣ ਸਮੇਂ ਹਮਲੇ ਵਾਲੇ ਬੂਟਿਆਂ ਦੀਆਂ ਦਾਣਿਆਂ ਤੋਂ ਸੱਖਣੀਆਂ ਚਿੱਟੇ ਰੰਗ ਦੀਆਂ ਮੁੰਜਰਾਂ ਖੇਤ ਵਿੱਚ ਸਿੱਧੀਆਂ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਝੋਨੇ ਦੀ ਫਸਲ ਤੇ ਜਦੋਂ 5 ਪ੍ਰਤੀਸਤ ਤੋਂ ਜਿਆਦਾ ਗੋਭਾਂ ਸੁੱਕੀਆਂ ਦਿਖਾਈ ਦੇਣ ਤਾਂ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ ਇੱਕ ਲਿਟਰ ਕੋਰੋਬਾਨ/ਡਰਸਬਾਨ/ਲੀਥਲ/ਕਲੋਰਗਾਰਡ/ਡਰਮਟ/ਕਲਾਸਿਕ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਬਾਸਮਤੀ ਦੀ ਫਸਲ ਜਦੋਂ 2 ਪ੍ਰਤੀਸ਼ਤ ਗੋਭਾਂ ਸੁੱਕੀਆਂ ਨਜ਼ਰ ਆਉਣ ਤਾਂ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 60 ਮਿਲੀਲਿਟਰ ਕੋਰਾਜ਼ਨ 20 ਐਸ ਸੀ ਜਾਂ ਇੱਕ ਲਿਟਰ ਕੋਰੋਬਾਨ/ਲੀਥਲ/ ਡਰਮਟ/ਕਲਾਸਿਕ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇਨ੍ਹਾਂ ਕੀੜਿਆਂ ਦੀ ਰੋਕਥਾਮ 4 ਕਿਲੋ ਫਰਟੇਰਾ 0.4 ਜੀ.ਆਰ. ਜਾਂ 4 ਕਿਲੋ ਡਰਸਬਾਨ 10 ਜੀ ਜਾਂ 6 ਕਿਲੋ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਜੀ ਜਾਂ 10 ਕਿਲੋ ਪਾਦਾਨ/ਕਾਰੀਟਾਪ/ਸਨਵੈਕਸ/ਕਾਲਡਾਨ/ਨਿਦਾਨ/ਮਿਫਟੈਪ 4 ਜੀ ਜਾਂ 4 ਕਿੱਲੋ ਵਾਈਬਰੇਂਟ 4 ਜੀ ਆਰ ਦੇ ਹਿਸਾਬ ਨਾਲ ਵਰਤ ਕੇ ਵੀ ਕੀਤੀ ਜਾ ਸਕਦੀ ਹੈ। ਡਰਸਬਾਨ/ਰੀਜੈਂਟ/ਪਦਾਨ/ਕਰੀਟਾਪ/ਸਨਵੈਕਸ/ਕਾਲਡਾਨ/ ਵਾਈਬਰੇਂਟ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਕਰਦੇ ਹਨ।
ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਤੋਂ ਬਚਾਉਣ ਲਈ ਵੱਟਾਂ ਅਤੇ ਬੰਨਿਆਂ ਨੂੰ ਘਾਹ ਤੋਂ ਮੁਕਤ ਰੱਖੋ। ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ਤੇ ਨੈਟੀਵੋ 75 ਡਬਲਯੂ ਜੀ 80 ਗ੍ਰਾਮ ਜਾਂ ਲਸਚਰ 320 ਮਿ: ਲਿ: ਜਾਂ 200 ਮਿ.ਲਿ. ਐਮੀਸਟਾਰ ਟੋਪ / ਟਿਲਟ /ਬੰਪਰ /ਫੋਲੀਕਰ /ਮੋਨਸਰਨ ਜਾਂ 200 ਗ੍ਰਾਮ ਬਾਵਿਸਟਨ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।ਜੇਕਰ ਮੌਸਮ ਜ਼ਿਆਦਾ ਨਮੀ ਅਤੇ ਬੱਦਲਵਾਈ ਵਾਲਾ ਹੋਵੇ ਤਾਂ ਫ਼ਸਲ ਨੂੰ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਈਡ 46 ਡੀ ਐਫ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕ ਕੇ ਝੂਠੀ ਕਾਂਗਿਆਰੀ ਤੋਂ ਬਚਾਓ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store