ਮਾਹਰ ਸਲਾਹਕਾਰ ਵੇਰਵਾ

idea99ricee.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-27 15:09:05

PAU Advisory for Rice Crop

ਝੋਨਾ: ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।

  • ਤਣੇ ਦੇ ਗੜੂੰਏ: ਇਨ੍ਹਾਂ ਕੀੜਿਆਂ ਦੀਆਂ ਸੁੰਢੀਆਂ ਝੋਨੇ ਦੀ ਫਸਲ ਦੇ ਤਣੇ ਵਿੱਚ ਵੜ੍ਹ ਜਾਂਦੀਆਂ ਹਨ ਅਤੇ ਨੁਕਸਾਨ ਕਰਦੀਆਂ ਹਨ। ਨਤੀਜੇ ਵਜੋਂ ਬੂਟੇ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਮੁੰਜਰਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਮੁੰਜਰ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ। ਜਿਨ੍ਹਾਂ ਖੇਤਾਂ ਵਿੱਚ ਇਸ ਕੀੜੇ ਦਾ ਹਮਲਾ 5 ਪ੍ਰਤੀਸ਼ਤ ਸੁੱਕੀਆਂ ਗੋਭਾਂ ਤੋਂ ਵਧੇਰੇ ਹੋਵੇ ਉਥੇ 20 ਮਿਲੀਲੀਟਰ ਫੇਮ 480 ਐਸ ਸੀ (ਫਲੂਬਡਾਮਾਈਡ) ਜਾਂ 170 ਗ੍ਰਾਮ ਮੌਰਟਰ ਐਸ ਜੀ (ਕਾਰਟਾਪ ਹਾਈਡਰੋਕਲੋਰਾਇਡ) ਜਾਂ 1.0 ਲਿਟਰ ਕੋਰੋਬਾਨ/ ਡਰਸਬਾਨ/ਲੀਥਲ/ਕਲੋਰਗਾਰਡ/ਡਰਮਟ/ਕਲਾਸਿਕ/ਫੋਰਸ 20 ਈਸੀ (ਕਲੋਰਪਾਈਰੀਫਾਸ) ਪ੍ਰਤੀ ਏਕੜ ਦਾ ਛਿੜਕਾਅ 100 ਲਿਟਰ ਪਾਣੀ ਵਿੱਚ ਘੋਲ ਕੇ ਕਰਨਾ ਚਾਹੀਦਾ ਹੈ, ਲੋੜ ਪੈਣ ਤੇ ਛਿੜਕਾਅ ਦੁਬਾਰਾ ਕਰੋ।
  • ਝੋਨੇ ਦੀ ਫ਼ਸਲ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ।ਬਿਮਾਰੀ ਨਜ਼ਰ ਆਉਣ ਤੇ 80 ਗ੍ਰਾਮ ਨਟੀਵੋ ਜਾਂ 200 ਮਿਲੀਲੀਟਰ ਐਮੀਸਟਾਰ ਟੋਪ ਜਾਂ ਫੌਲੀਕਰ/ਉਰੀਅਮ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਮੁੱਢਾਂ ਵੱਲ ਛਿੜਕਾਅ ਕਰੋ।
  • ਝੂਠੀ ਕਂਗਿਆਰੀ ਤੇ ਕਾਬੂ ਪਾਉਣ ਲਈ ਜਦੋਂ ਫਸਲ ਗੋਭ ਵਿੱਚ ਹੋਵੇ, 500 ਗਾ੍ਰਮ ਕੋਸਾਈਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
  • ਬਾਸਮਤੀ ਨੂੰ ਯੂਰੀਆ ਦੋ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਲੁਆਈ ਤੋਂ 3 ਅਤੇ 6 ਹਫ਼ਤੇ ਬਾਅਦ ਪਾਉ।
  • ਝੰਡਾ ਰੋਗ ਨਾਲ ਪ੍ਰਭਾਵਿਤ ਬਾਸਮਤੀ ਦੇ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਕੇ ਦਬਾ ਦਿਉ।