ਮਾਹਰ ਸਲਾਹਕਾਰ ਵੇਰਵਾ

idea99makephotogallery.net_1599566917.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-08 17:39:26

PAU Advisory for Palak and Cole Crop

ਪਾਲਕ: ਪਾਲਕ ਦੀ ਪੰਜਾਬ ਗਰੀਨ ਕਿਸਮ ਦਾ 4-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾਓ। ਬੀਜ ਨੂੰ ਕਤਾਰਾਂ ਵਿਚ 20 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ 3-4 ਸੈਂਟੀਮੀਟਰ ਡੂੰਘਾ ਵੱਤਰ ਜਮੀਨ ਵਿੱਚ ਬੀਜੋ । 

ਫੁੱਲਗੋਭੀ ਅਤੇ ਹੋਰ ਗੋਭੀ ਦੀਆਂ ਫ਼ਸਲਾਂ: 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਏਕੜ ਪਾਉ। ਬਾਕੀ ਦੀ 55 ਕਿੱਲੋ ਯੂਰੀਆ ਪਨੀਰੀ ਲਾਉਣ ਤੋਂ 4 ਹਫਤੇ ਪਿੱਛੋ ਪਾਓ।ਫਿਰ ਵੱਟਾਂ ਤੇ 4 ਤੋਂ 6 ਹਫ਼ਤੇ ਦੀ ਗੋਭੀ ਦੀ ਤਿਆਰ ਪਨੀਰੀ ਲਗਾ ਦਿਉ। ਪਿਛੇਤੀ ਗੋਭੀ ਲਈ ਪੂਸਾ ਸਨੋਬਾਲ ਕੇ-1/ਪੂਸਾ ਸਨੋਬਾਲ-1 ਕਿਸਮ ਦਾ 250 ਗ੍ਰਾਮ ਬੀਜ ਇਕ ਮਰਲੇ ਵਿੱਚ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ।

ਲਸਣ: ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਵਿੱਚ ਗਲੀ ਸੜੀ ਰੂੜੀ ਦੀ ਖਾਦ 20 ਟਨ ਪ੍ਰਤੀ ਏਕੜ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿੱਚ ਰਲਾ ਦਿਉ। ਫ਼ਸਲ ਨੂੰ 40 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਉ ।ਲਸਣ ਦੀਆਂ 225 ਤੋਂ 250 ਕਿਲੋ ਤੁਰੀਆਂ ਵੱਟਾਂ ਉੱਤੇ ਲਾ ਦਿਉ। ਕਤਾਰਾਂ ਦਾ ਫ਼ਾਸਲਾ 15 ਸੈ.ਮੀ. ਅਤੇ ਬੂਟਿਆਂ ਦਾ ਫ਼ਾਸਲਾ 7.5 ਸੈ.ਮੀ. ਹੋਣਾ ਚਾਹੀਦਾ ਹੈ । ਬੀਜਣ ਤੋ ਇਕ ਦਮ ਬਾਅਦ ਪਾਣੀ ਦਿਉ ।