ਮਾਹਰ ਸਲਾਹਕਾਰ ਵੇਰਵਾ

idea99makephotogallery.net_1602052927.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-07 12:12:43

PAU Advisory for maize and horticulture crops

ਮੱਕੀ: ਆਉਣ ਵਾਲੇ ਦਿਨ੍ਹਾਂ ਵਿੱਚ ਸਾਫ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਵੀਰ ਮੱਕੀ ਦੀ ਵਾਢੀ ਕਰ ਲੈਣ।

ਬਾਗਬਾਨੀ: ਅਮਰੂਦਾਂ ਦੇ ਬਾਗਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਵਜੋਂ ਯੂਰੀਆ 500 ਗ੍ਰਾਮ ਅਤੇ 1250 ਗ੍ਰਾਮ ਸਿੰਗਲ ਸੁਪਰ ਫ਼ਾਸਫ਼ੇਟ ਅਤੇੇ 750 ਗ੍ਰਾਮ ਮਿਉਰੇਟ ਆਫ਼ ਪੋਟਾਸ਼ ਖ਼ਾਦ ਪ੍ਰਤੀ ਬੂਟਾ ਪਾਉ।

  • ਅੰਬਾਂ ਦੇ ਬੂਟਿਆਂ ਦੀਆਂ ਰੋਗੀ ਟਾਹਣੀਆਂ ਨੂੰ ਗੁੱਛਾ-ਮੁੱਛਾ ਰੋਗ ਦੀ ਰੋਕਥਾਮ ਲਈ ਲਾਹ ਕੇ ਸਾੜ ਦਿਉ ਅਤੇ 100 ਗ੍ਰਾਮ ਨੈਪਥਲੀਨ ਐਸਟਿਕ ਐਸਿਡ ਨੂੰ 100-150 ਮਿਲੀਲੀਟਰ ਅਲਕੋਹਲ ਵਿੱਚ ਘੋਲਣ ਤੋਂ ਬਾਅਦ 500 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।