ਮਾਹਰ ਸਲਾਹਕਾਰ ਵੇਰਵਾ

idea99image_(1).jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-08 15:19:07

PAU Advisory for Groundnut and FODDER PRODUCTION Crop

ਮੂੰਗਫ਼ਲੀ: ਡੋਡੀਆਂ ਤੇ ਆਈ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਉ, ਨਹੀਂ ਤਾਂ ਮੂੰਗਫ਼ਲੀ ਦਾ ਝਾੜ ਬਹੁਤ ਹੀ ਘੱਟ ਜਾਵੇਗਾ। ਟਿੱਕਾ ਰੋਗ ਤੋਂ ਬਚਾਉਣ ਲਈ ਅਗਸਤ ਦੇ ਪਹਿਲੇ ਹਫ਼ਤੇ ਤੋਂ 500-750 ਗ੍ਰਾਮ ਘੁਲਣਸ਼ੀਲ ਸਲਫਰ ਨੂੰ 200-300 ਲਿਟਰ ਪਾਣੀ ਵਿੱਚ ਘੋਲ ਕੇ ਜਾਂ ਬਾਵਿਸਟਨ/ਡੈਰੋਸਲ/ਐਗਰੋਜ਼ਿਮ 50-60 ਗ੍ਰਾਮ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੂੰਗਫ਼ਲੀ ਦੀ ਫ਼ਸਲ ਤੇ ਛਿੜਕਾਅ ਸ਼ੁਰੂ ਕਰੋ ਅਤੇ 15 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਦੁਹਰਾਓ।

ਹਰੇ ਚਾਰੇ: ਸਤੰਬਰ ਦੇ ਅੱਧ ਵਿੱਚ ਚਾਰੇ ਲਈ ਮੱਕੀ ਬੀਜ ਦਿਉ। ਬਰਸੀਮ ਲਈ ਖੇਤ ਤਿਆਰ ਕਰ ਲਉ ਅਤੇ ਅਖ਼ੀਰਲੇ ਹਫ਼ਤੇ ਬੀਜ ਦਿਉ। ਬੀਜਣ ਸਮੇਂ ਬਰਸੀਮ ਵਿੱਚ ਜਵੀ ਅਤੇ ਸਰ੍ਹੋਂ ਰਲਾ ਦਿਉ ਤਾਂ ਜੋ ਪਹਿਲੀ ਕਟਾਈ ਭਰਵੀਂ ਮਿਲੇ।ਬਰਸੀਮ ਦਾ ਬੀਜ ਕਾਸ਼ਨੀ ਰਹਿਤ ਹੋਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜੋਬੀਅਮ ਦੇ ਟੀਕੇ ਨਾਲ ਸੋਧ ਲਉ।ਬਰਸੀਮ ਦੀ ਬੀਜਾਈ ਸਮੇਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਜੇਕਰ ਖੇਤ ਵਿੱਚ 6 ਟਨ ਗਲੀ-ਸੜੀ ਰੂੜੀ ਪਾਈ ਹੋਵੇ ਤਾਂ 125 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਬਰਸ਼ੀਮ ਵਿੱਚ ਜੇਕਰ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਤਾਂ 22 ਕਿਲੋ ਯੂਰੀਆ ਖਾਦ ਹਰ ਕਟਾਈ ਮਗਰੋਂ ਪਾਓ। ਮੱਕੀ, ਬਾਜਰੇ ਦੇ ਵਾਧੂ ਹਰੇ ਚਾਰੇ ਦਾ ਆਚਾਰ ਬਣਾ ਲਉ ਤਾਂ ਕਿ ਹਰੇ ਚਾਰੇ ਦੀ ਘਾਟ ਸਮੇਂ ਵਰਤਿਆ ਜਾਵੇ।