ਮਾਹਰ ਸਲਾਹਕਾਰ ਵੇਰਵਾ

idea99clone-no-3-gupta-farm.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-09 16:14:38

PAU Advisory for Farm Forestry and Mushroom Growing

ਵਣ ਖੇਤੀ

ਪਾਪਲਰ: ਤਾਪਮਾਨ ਘਟਣ ਕਰਕੇ ਪਾਣੀ ਹਫ਼ਤੇ ਦੀ ਬਜਾਏ ਪੰਦਰਾਂ ਦਿਨ ਬਾਅਦ ਲਗਾਉਣਾ ਚਾਹੀਦਾ ਹੈ। ਤਿੰਨ ਸਾਲ ਤੋਂ ਘੱਟ ਉਮਰ ਦੇ ਪਾਪਲਰ ਹੇਠਾਂ ਪੱਤਝੜ ਕਮਾਦ ਨੂੰ ਲਗਾਇਆ ਜਾ ਸਕਦਾ ਹੈ । ਚਾਰੇ ਲਈ ਮੱਕੀ, ਚਰ੍ਹੀ ਤੇ ਬਾਜਰਾ ਦੀ ਫ਼ਸਲ ਕਿਸੇ ਵੀ ਉਮਰ ਦੇ ਪਾਪਲਰ ਵਿੱਚ ਲਾਈ ਜਾ ਸਕਦੀ ਹੈ। ਪਾਪਲਰ ਦੀ ਨਰਸਰੀ ਤੇ ਪੱਤੇ ਖਾਣ ਵਾਲੀਆਂ ਸੁੰਡੀਆਂ ਦੇ ਹਮਲੇ ਦਾ ਸਮਾਂ ਹੈ। ਇਨ੍ਹਾਂ ਦੀ ਰੋਕਥਾਮ ਲਈ ਹਮਲੇ ਵਾਲੇ ਪੱਤਿਆਂ ਨੂੰ ਤੋੜ ਕੇ ਸਾੜ ਦੇਣਾ ਚਾਹੀਦਾ ਹੈ।

ਸਫ਼ੈਦਾ: ਇਹ ਸਫੈਦੇ ਅਤੇ ਹੋਰ ਰੁੱਖਾਂ ਦੇ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਹੈ। 50×50×50 ਸੈ.ਮੀ. ਦੇ ਟੋਏ ਕੱਢ ਕੇ ਉੱਪਰ ਵਾਲੀ ਮਿੱਟੀ ਮਿਲਾ ਕੇ ਭਰ ਦਿਓ । ਬੂਟਿਆਂ ਨੂੰ ਪਾਣੀ ਲਗਾ ਦਿਓ।

ਖੁੰਬਾਂ ਦੀ ਕਾਸ਼ਤ: ਝੋਨੇ ਦੀ ਨਵੀਂ ਪਰਾਲੀ ਇਸ ਮਹੀਨੇ ਇਕੱਠੀ ਕਰੋ ਅਤੇ ਛੋਟੇ-ਛੋਟੇ ਪੂਲੇ ਬਣਾ ਕੇ ਖੁਸ਼ਕ ਥਾਂ ਤੇ ਰੱਖੋ। ਬਟਨ ਖੁੰਬ ਲਈ ਕੰਪੋਸਟਿੰਗ (ਖਾਦ ਤਿਆਰ ਕਰਨਾ) ਦੂਜੇ ਤੋਂ ਤੀਜੇ ਹਫ਼ਤੇ ਵਿੱਚ ਸ਼ੁਰੂ ਕਰੋ। ਖੁੰਬ ਬੀਜ (ਸਪਾਨ) ਲੋੜ ਅਨੁਸਾਰ ਬੁੱਕ ਕਰਵਾਉ। ਮਿਲਕੀ ਖੁੰਬ ਦੀ ਫਸਲ ਲੈਣ ਬਾਅਦ ਪੁਰਾਣੇ ਬੈਗ ਬਾਹਰ ਕੱਢੋ।