ਮਾਹਰ ਸਲਾਹਕਾਰ ਵੇਰਵਾ

idea99PicsArt_10-21-10.22.52.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-21 10:34:12

PAU advisory for crops

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਆਉਣ ਵਾਲੇ ਦਿਨਾਂ ਦੌਰਾਨ ਸਾਫ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਵੀਰਾਂ ਨੂੰ ਝੋਨੇ ਦੀ ਕਟਾਈ ਅਤੇ ਨਰਮੇ ਦੀ ਚੁਗਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਖੇਤੀ ਫਸਲਾਂ: ਕਿਸਾਨ ਭਰਾਵੋ! ਪਰਾਲੀ ਨੂੰ ਅੱਗ ਨਾ ਲਾਓ ਬਲਕਿ ਖੇਤ ਵਿੱਚ ਹੀ ਵਾਹ ਦਿਓ।

ਕਣਕ: ਕਣਕ ਦੀ ਫਸਲ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਲਵੋ। ਸੇਂਜੂ ਹਾਲਤਾਂ ਲਈ ਕਣਕ ਦੀਆਂ ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਪੀ ਬੀ ਡਬਲਯੂ 621, ਐਚ ਡੀ 2967 ਅਤੇ ਵਡਾਣਕ ਕਣਕ ਦੀਆਂ ਡਬਲਯੂ ਐਚ ਡੀ 943 ਅਤੇ ਪੀ ਡੀ ਡਬਲਯੂ 291 ਕਿਸਮਾਂ ਦੀ ਬਿਜਾਈ ਲਈ ਬੀਜ ਦਾ ਪ੍ਰਬੰਧ ਕਰ ਲਵੋ।

ਤੇਲ ਬੀਜ: ਇਹ ਸਮਾਂ ਗੋਭੀ ਸਰੋਂ ਦੀਆਂ ਕਿਸਮਾਂ ਜੀ ਐਸ ਸੀ 7, ਜੀ ਐਸ ਸੀ 6, ਹਾਇਓਲਾ ਪੈਕ 401, ਜੀ ਐਸ ਐਲ 2 ਅਤੇ ਜੀ ਐਸ ਐਲ 1 ਦੀ ਬਿਜਾਈ ਲਈ ਢੁਕਵਾਂ ਹੈ।

  • ਇਸ ਸਮੇਂ ਰਾਇਆ ਦੀਆਂ ਕਿਸਮਾਂ ਗਿਰਿਰਾਜ, ਆਰ ਐਲ ਸੀ 3, ਪੀ ਬੀ ਆਰ 357, ਆਰ ਐਲ ਐਮ 619, ਪੀ ਬੀ ਆਰ 97 ਅਤੇ ਪੀ ਬੀ ਆਰ 91 ਦੀ ਬਿਜਾਈ ਵੀ ਸ਼ੁਰੂ ਕਰ ਲਵੋ।