ਮਾਹਰ ਸਲਾਹਕਾਰ ਵੇਰਵਾ

idea99desi_cottn.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-01 16:36:37

PAU Advisory for Cotton Crop

ਨਰਮਾ ਤੇ ਕਪਾਹ : ਫੁੱਲ ਅਤੇ ਟੀਂਡੇ ਤੇ ਆਈ ਕਪਾਹ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਉ। ਨਹੀਂ ਤਾਂ ਫੁੱਲ ਅਤੇ ਟੀਂਡੇ ਝੜ ਜਾਣਗੇ ਅਤੇ ਝਾੜ ਵੀ ਬਹੁਤ ਘਟ ਜਾਵੇਗਾ। ਟੀਂਡਿਆਂ ਦੇ ਜਲਦੀ ਖਿੜਨ ਲਈ ਅਖੀਰਲਾ ਪਾਣੀ ਸਤੰਬਰ ਦੇ ਅਖੀਰ ਵਿੱਚ ਦਿਉ। ਜੇਕਰ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਆਰਥਿਕ ਨੁਕਸਾਨ ਕਰਨ ਦੀ ਹੱਦ ਤੱਕ ਪਹੁੰਚਦਾ ਨਜ਼ਰ ਆਵੇ ਤਾਂ ਫ਼ਸਲ ਤੇ ਛਿੜਕਾਅ ਕਰੋ।
 
ਚਿੱਟੀ ਮੱਖੀ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਤਾਕਤ ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ ਜਾਂ 500 ਮਿਲੀਲਿਟਰ ਲੈਨੋ /ਡੈਟਾ 10 ਈ ਸੀ ਜਾਂ 200 ਮਿਲੀਲਿਟਰ ਉਬਰੇਨ/ਵੋਲਟੇਜ 240 ਐਸ ਸੀ ਜਾਂ 400 ਮਿਲੀਲਿਟਰ ਅਪਲੋਡ 25 ਐਸ ਸੀ ਅਤੇ ਹਰੇ ਤੇਲੇ ਦੀ ਰੋਕਥਾਮ ਲਈ ਕੀਫਨ 15 ਈ ਸੀ ਜਾਂ 60 ਗ੍ਰਾਮ ਓਸ਼ੀਨ 20 ਐਸ ਜੀ ਜਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਮਿਲੀਲਿਟਰ ਕੌਨਫੀਡੋਰ 200 ਐਸ ਐਲ /ਕੌਨਫੀਡੈਸ 555/ਇਮੀਡਾਸਿਲ 17.8 ਐਸ ਐਲ ਜਾਂ 40 ਗ਼੍ਰਾਮ ਐਕਟਾਰਾ/ਦੋਤਾਰਾ/ਥੋਮਸਨ 25 ਡਬਲਯੂ ਜੀ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ। ਟੀਂਡੇ ਦੀਆਂ ਵੱਡੀਆਂ ਅਮਰੀਕਨ ਸੁੰਡੀਆਂ ਦੀ ਰੋਕਥਾਮ ਲਈ 2000 ਮਿਲੀਲਿਟਰ ਕਲੋਰਪਾਈਰੀਫ਼ਾਸ 20 ਈ ਸੀ ਜਾਂ 60 ਮਿਲੀਲਿਟਰ ਟਰੇਸਰ 48 ਐਸ ਸੀ ਜਾਂ 200 ਮਿਲੀਲਿਟਰ ਅਵਾਂਟ 15 ਐਸ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਜੇਕਰ 24 ਘੰਟਿਆਂ ਵਿੱਚ ਬਾਰਸ਼ ਹੋ ਜਾਵੇ ਤਾਂ ਛਿੜਕਾਅ ਦੁਬਾਰਾ ਕਰੋ। ਅੱਧ ਸਤੰਬਰ ਤੋਂ ਬਾਅਦ ਸਿੰਥੈਟਿਕ ਪੈਰਾਥਰਾਇਡ ਗਰੁੱਪ ਦੇ ਕੀਟ-ਨਾਸ਼ਕਾਂ ਦੀ ਵਰਤੋਂ ਨਾ ਕਰੋ। ਮਿਲੀਬੱਗ ਦੇ ਹਮਲੇ ਵਾਲੀਆਂ ਕਤਾਰਾਂ/ਬੂਟਿਆਂ ਤੇ ਬਪਰੋਫੈਜ਼ਿਨ 25 ਐਸ ਸੀ 500 ਮਿਲੀਲਿਟਰ ਦਾ ਚੰਗੀ ਤਰ੍ਹਾਂ ਛਿੜਕਾਅ ਕਰੋ। ਨਰਮੇਂ ਤੋ ਚੰਗਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ 13:0:45 (2 ਕਿਲੋ ਪੋਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਚਾਰ ਛਿੜਕਾਅ ਫੁੱਲ ਨਿਕਲਣ ਵੇਲੇ ਹਫਤੇ ਦੀ ਵਿੱਥ ਤੇ ਕਰੋ। ਫਸਲ ਤੇ ਉੱਲੀ ਦੇ ਧੱਬਿਆਂ ਦੇ ਰੋਗ ਨੂੰ ਰੋਕਣ ਲਈ ਐਮੀਸਟਾਰ ਟੋਪ 200 ਮਿ.ਲਿ. ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ 15 ਤੋਂ 20 ਦਿਨਾਂ ਦੇ ਵਕਫੇ ਤੇ ਛਿੜਕਾਅ ਕਰੋ।