ਮਾਹਰ ਸਲਾਹਕਾਰ ਵੇਰਵਾ

idea99cotton.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-27 12:48:09

PAU Advisory for Cotton Crop

ਨਰਮਾ: ਨਰਮੇ ਦੇ ਖੇਤਾਂ ਵਿੱਚ ਬਾਕੀ ਅੱਧੀ ਨਾਈਟਰੋਜਨ ਖਾਦ ਫੁੱਲ ਸ਼ੁਰੂ ਹੋਣ ਸਮੇਂ ਪਾ ਦਿਉ।

  • ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾ ਜਾਵੇ। ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਪਤੰਗੇ ਚਾਰ ਤੋਂ ਛੇ ਹੋਣ ਤਾਂ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ।
  • ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋ ਉਪਰਲੇ ਹਿੱਸੇ ਦੇ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁਕੇ ਪੱਤੇ ਦੇ ਕਿਨਾਰੇ ਪੀਲੇ ਪੈ ਜਾਣ। ਇਸ ਵਾਸਤੇ 300 ਮਿਲੀਲਿਟਰ ਕੀਫਨ 15 ਈ ਸੀ ਜਾਂ 80 ਗ੍ਰਾਮ ਉਲਾਲਾ 50 ਡਬਲਯੂਜੀ (ਫਲੋਨਿਕਾਮਿਡ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨਟੈਫੂਰਾਨ) ਜਾਂ 40 ਮਿਲੀਲਿਟਰ ਕੌਨਫੀਡੌਰ 200 ਐਸ ਐਲ/ ਕੌਨਫੀਡਸ 555/ ਇਮੀਡਾਸਿਲ 17.8 ਐਸ ਐਲ (ਇਮਾਡਾਕਲੋਪਿਰਡ) ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ।
  • ਨਰਮੇ ਦੇ ਖੇਤਾਂ ਦੇ ਆਲੇ ਦੁਆਲੇ ਨਦੀਨਾਂ ਦੀ ਰੋਕਥਾਮ ਕਰੋ ਤਾਂ ਜੋ ਮੀਲੀਬੱਗ ਇਨ੍ਹਾਂ ਨਦੀਨਾਂ ਤੇ ਆਪਣਾ ਵਾਧਾ ਨਾ ਕਰ ਸਕੇ ।
  • ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰੋ।ਜੇ ਫਸਲ ਤੇ ਉੱਲੀ ਦੇ ਧੱਬਿਆਂ ਦਾ ਹਮਲਾ ਨਜ਼ਰ ਆਵੇ,ਤਾਂ ਫਸਲ ਤੇ 200 ਮਿਲੀਲਿਟਰ ਐਮੀਸਟਾਰ ਟੌਪ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।