ਮਾਹਰ ਸਲਾਹਕਾਰ ਵੇਰਵਾ

idea9935145681.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-16 12:08:31

PAU Advisory for Cotton and Sugarcane Crop

ਨਰਮਾ: ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾ ਜਾਵੇ। ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਪਤੰਗੇ ਚਾਰ ਤੋਂ ਛੇ ਹੋਣ ਤਾਂ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ।

  • ਹਰੇ ਤੇਲੇ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 60 ਗ੍ਰਾਮ ਓਸ਼ੀਨ 20 ਐਸ ਸੀ ਜਾਂ 40 ਮਿਲੀਲਿਟਰ ਇਮੀਡਾਸੈੱਲਮਾਰਕਡੋਲ/ਇਸੋਗਾਸ਼ੀ 17.8 ਐਸ ਐਲ ਜਾਂ ਕਾਨਫੀਡੈਂਸ-555 ਜਾਂ ਕੋਨਫੀਡੋਰ 17.8 ਐਸ ਐਲ ਜਾਂ 40 ਗ੍ਰਾਮ ਐਕਟਾਰਾ/ਦੋਤਾਰਾ/ਥੋਮਸਨ 25 ਡਬਲਯੂ ਜੀ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

ਕਮਾਦ: ਕਮਾਦ ਦੀ ਫ਼ਸਲ ਨੇੜਿਓ ਬਰੂ ਦੇ ਬੂਟੇ ਪੁੱਟ ਦਿਓ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫ਼ਸਲ ਤੇ ਫੈਲਦੀ ਹੈ।

  • ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ.ਲਿ ਕਲੋਰਪਾਈਰੀਫਾਸ 20 ਈ ਸੀ 400 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।