ਮਾਹਰ ਸਲਾਹਕਾਰ ਵੇਰਵਾ

idea99paddy-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-12 12:30:15

Paddy Advisory from PAU

ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।

  • ਝੋਨੇ ਦੀ ਫ਼ਸਲ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ।ਬਿਮਾਰੀ ਨਜ਼ਰ ਆਉਣ ਤੇ 400 ਮਿਲੀਲੀਟਰ ਗਲੀਲਿਓ ਵੇਅ ਜਾਂ 80 ਗ੍ਰਾਮ ਨਟੀਵੋ ਜਾਂ 200 ਮਿਲੀਲੀਟਰ ਐਮੀਸਟਾਰ ਟੋਪ ਜਾਂ ਟਿਲਟ/ਬੰਪਰ/ਪੀਕਾਪੀਕਾ ਜਾਂ ਫੌਲੀਕਰ/ਉਰੀਅਮ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਮੁੱਢਾਂ ਵੱਲ ਛਿੜਕਾਅ ਕਰੋ।
  • ਬਾਸਮਤੀ ਨੂੰ ਯੂਰੀਆ ਦੋ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਲੁਆਈ ਤੋਂ 3 ਅਤੇ 6 ਹਫ਼ਤੇ ਬਾਅਦ ਪਾਉ।
  • ਝੰਡਾ ਰੋਗ ਨਾਲ ਪ੍ਰਭਾਵਿਤ ਬਾਸਮਤੀ ਦੇ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਕੇ ਦਬਾ ਦਿਉ।