ਮਾਹਰ ਸਲਾਹਕਾਰ ਵੇਰਵਾ

idea99maize-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-12 13:01:05

Maize Advisory from PAU

ਬਾਰਿਸ਼ ਦਾ ਪਾਣੀ ਮੱਕੀ ਦੇ ਖੇਤ ਵਿੱਚ ਨਾ ਖੜ੍ਹਾ ਹੋਣ ਦਿਓ ਕਿਉਂਕਿ ਇਹ ਫ਼ਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ। ਇਸ ਨਾਲ ਤਣਾ ਗਲਣ ਦੇ ਰੋਗ ਵਿੱਚ ਵਾਧਾ ਹੁੰਦਾ ਹੈ।

  • ਮੱਕੀ ਨੂੰ ਨਾਈਟਰੋਜ਼ਨ ਦੀ ਦੂਸਰੀ ਕਿਸ਼ਤ (37 ਕਿਲੋ ਜਾਂ 25 ਕਿਲੋ ਪ੍ਰਤੀ ਏਕੜ ਕ੍ਰਮਵਾਰ ਲੰਮਾ ਅਤੇ ਦਰਮਿਆਨਾ/ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ) ਫਸਲ ਨੂੰ ਗੋਡੇ-ਗੋਡੇ ਹੋਣ ਤੱਕ ਪਾਉ।
  • ਮੱਕੀ ਦੇ ਗੜੂੰਆਂ ਦੀ ਰੋਕਥਾਂਮ ਲਈ 30 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਨੂੰ 60 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜੇ ਟਰਾਈਕੋਗਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।
  • ਦਾਣਿਆਂ ਵਾਲੀ ਫ਼ਸਲ ਤੇ ਫ਼ਾਲ ਆਰਮੀਵਰਮ ਦਾ ਹਮਲਾ ਦਿਖਾਈ ਦੇਣ ਤੇ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਘੋਲ ਪ੍ਰਤੀ ਏਕੜ ਵਰਤੋ।